Close
Menu

ਪੇਸ਼ੇਵਰ ਫੁੱਟਬਾਲਰ ਬਣਾਉਣਾ ਚਾਹੁੰਦੇ ਹਨ ਬੋਲਟ

-- 15 October,2013

ਨਵੀਂ ਦਿੱਲੀ – 6 ਓਲੰਪਿਕ ਸੋਨੇ ਦੇ ਤਮਗੇ ਅਤੇ ਅੱਠ ਵਿਸ਼ਵ ਚੈਂਪੀਅਨਸ਼ਿਪ ਜਿੱਤ ਚੁੱਕੇ ਜਮੈਕਾ ਦੇ ਫਰਾਟਾ ਧਾਵਕ ਉਸੇਨ ਬੋਲਟ ਦਾ ਬਚਪਨ ਤੋਂ ਸੁਪਨਾ ਟੈਸਟ ਕ੍ਰਿਕਟਰ ਬਣਾਉਣ ਦਾ ਸੀ ਪਰ ਹੁਣ ਟਰੈਕ ਫੀਲਡ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ ਇੰਗਲੈਂਡ ਦੇ ਕਿਸੇ ਕਲੱਬ ‘ਚ ਪੇਸ਼ੇਵਰ ਫੁੱਟਬਾਲਰ ਬਣਨਾ ਚਾਹੁੰਦੇ ਹਨ। ਬੋਲਟ ਨੇ ਹਾਰਪਰ ਵੱਲੋਂ ਪ੍ਰਕਾਸ਼ਿਤ ਆਪਣੀ ਪਹਿਲੀ ਆਤਮਕਥਾ ਫਾਸਟਰ ਦੈਨ ਲਾਈਟਨਿੰਗ ਵਿਚ ਕਿਹਾ ਹੈ ਕਿ ਜੇਕਰ ਉਹ ਟਰੈਕ ਅਤੇ ਫੀਲਡ ‘ਤੇ ਨਹੀਂ ਆਉਂਦੇ ਤਾਂ ਕ੍ਰਿਕਟ ਖੇਡ ਰਹੇ ਹੁੰਦੇ। ਉਨ੍ਹਾਂ ਕਿਹਾ ਕਿ ਮੈਂ ਗਲੀ ਮੁਹੱਲੇ ‘ਚ ਕ੍ਰਿਕਟ ਖੇਡਦੇ ਬੱਚਿਆਂ ਨੂੰ ਦੇਖ ਕੇ ਖੁਸ਼ ਹੁੰਦਾ ਸੀ। ਕ੍ਰਿਕਟ ਖੇਡਣ ਵਾਲਿਆਂ ਨਾਲ ਮੇਰੀ ਚੰਗੀ ਬਣਦੀ ਸੀ। ਬੋਲਟ ਨੇ ਕਿਹਾ ਕਿ ਮੈਂ ਰਫਤਾਰ ਨਾਲ ਗੇਂਦਬਾਜ਼ੀ ਕਰਦਾ ਸੀ ਅਤੇ ਚੁਸਤ ਖਿਡਾਰੀ ਸੀ। 8 ਸਾਲ ਦੀ ਉਮਰ ‘ਚ ਮੈਂ ਆਪਣੇ ਤੋਂ ਵੱਡੇ ਖਿਡਾਰੀਆਂ ਦੇ ਵਿਕਟ ਲੈਣ ਲੱਗਾ। ਮੇਰੇ ਪਿਤਾ ਅਤੇ ਦੋਸਤ ਸਾਰੇ ਕ੍ਰਿਕਟ ਦੇ ਸ਼ੌਕੀਨ ਸਨ। ਮੇਰੀ ਰੁਚੀ ਟਰੈਕ ਅਤੇ ਫੀਲਡ ‘ਚ ਨਹੀਂ ਸਗੋਂ ਕ੍ਰਿਕਟ ‘ਚ ਸੀ। ਕ੍ਰਿਕਟ ਤੋਂ ਇਲਾਵਾ ਬੋਲਟ ਫੁੱਟਬਾਲ ਦੇ ਮੇਰੇ ਮੁਰੀਦ ਹਨ ਅਤੇ ਇਸ ਸ਼ੌਕ ਦੇ ਚਲਦੇ ਤਿੰਨ ਸਾਲ ਪਹਿਲਾ ਉਹ ਆਪਣੀ ਜਾਨ ਵੀ ਗਵਾ ਸਕਦੇ ਹਨ। ਉਹ ਆਪਣੇ ਹਰਮਨ ਪਿਆਰੇ ਕਲੱਬ ਮੈਨਚੇਸਟਰ ਲੀਗ ਸੈਮੀਫਾਈਨਲ ‘ਤੇ ਦੇਖਣਾ ਚਾਹੁੰਦੇ ਸਨ ਅਤੇ ਕਾਫੀ ਤੇਜ਼ ਰਫਤਾਰ ਨਾਲ ਕਾਰ ਦੌੜਾਉਂਦੇ ਹੋਏ ਹਾਦਸਾ ਹੋ ਗਿਆ ।

Facebook Comment
Project by : XtremeStudioz