Close
Menu

ਪੇਸ-ਸਟੈਪਨੇਕ ਦੀ ਖਿਤਾਬੀ ਜਿੱਤ

-- 09 September,2013

Paes of India and playing partner Stepanek of the Czech Republic pose with their trophy after they defeated Peya of Austria and Soares of Brazil in their men's doubles final match at the U.S. Open tennis championships in New York

ਨਿਊਯਾਰਕ, 9 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਲਿਏਂਡਰ ਪੇਸ ਅਤੇ ਰਡੇਕ ਸਟੈਪਨੇਕ ਦੀ ਜੋੜੀ ਨੇ ਅੱਜ ਇਥੇ ਅਮਰੀਕੀ ਓਪਨ ਦਾ ਡਬਲਜ਼ ਖਿਤਾਬ ਜਿੱਤ ਲਿਆ। ਪੇਸ ਨੇ ਇਸ ਜਿੱਤ ਨਾਲ ਅੱਠਵਾਂ ਗਰੈਂਡ ਸਲੇਮ ਖਿਤਾਬ ਹਾਸਲ ਕਰ ਲਿਆ ਹੈ। ਚੌਥੀ ਦਰਜਾ ਹਾਸਲ ਭਾਰਤ ਤੇ ਚੈਕ ਗਣਰਾਜ ਦੀ ਜੋੜੀ ਨੇ ਟੂਰਨਾਮੈਂਟ ਵਿਚ ਦੂਜਾ ਦਰਜਾ ਹਾਸਲ ਅਲੈਗਜੈਂਡਰ ਪੇਆ ਤੇ ਬਰੂਨੋ ਸੋਰਜ਼ ਦੀ ਜੋੜੀ ਨੂੰ ਅਸਾਨੀ ਨਾਲ 6-1, 6-3 ਨਾਲ ਹਰਾ ਦਿੱਤਾ। ਫਾਈਨਲ ਮੈਚ ਇਕ ਘੰਟਾ ਬਾਰਾਂ ਮਿੰਟ ਚੱਲਿਆ। ਭਾਰਤੀ ਖਿਡਾਰੀ ਨੇ ਤੀਜੀ ਵਾਰ ਯੂ.ਐਸ. ਓਪਨ ਖਿਤਾਬ ਜਿੱਤਿਆ ਹੈ। ਪਿਛਲੇ ਸਾਲ ਇਹ ਜੋੜੀ ਉਪ ਜੇਤੂ ਸੀ। ਅੱਜ ਦੀ ਜਿੱਤ ਬਾਅਦ ਪੇਸ ਕੁੱਲ ਮਿਲਾ ਕੇ 14 ਵੱਡੇ ਖਿਤਾਬ ਜਿੱਤ ਚੁੱਕਾ ਹੈ।

Facebook Comment
Project by : XtremeStudioz