Close
Menu

ਪੇਸ, ਸਿੰਧੂ ਤੇ ਆਚਰੇਕਰ ਨੂੰ ‘ਇੰਡੀਅਨ ਆਫ ਦਿ ਯੀਅਰ’ ਪੁਰਸਕਾਰ

-- 22 December,2013

2013_12image_05_23_364074000pv_sindhu_leander_paes-llਨਵੀਂ ਦਿੱਲੀ ,22 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਦਿੱਗਜ ਟੈਨਿਸ ਖਿਡਾਰੀ ਲੀਏਂਡਰ ਪੇਸ, ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਕੋਚ ਰਮਾਕਾਂਤ ਆਚਰੇਕਰ ਤੇ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧਊ ਨੂੰ ਅਸਾਧਾਰਨ ਉਪਲੱਬਧੀ ਵਰਗ ‘ਚ ਸਾਲ 2013 ਲਈ ਸੀ. ਐੱਨ. ਐੱਨ. ਆਈ. ਬੀ. ਐੱਸ. ‘ਇੰਡੀਅਨ ਆਫ ਦਿ ਯੀਅਰ ਪੁਰਸਕਾਰ’ ਦਿੱਤਾ ਗਿਆ ਹੈ।
ਸਿੰਧੂ ਨੇ 2013 ‘ਚ ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਤਮਗਾ ਜਿੱਤਣ ਤੋਂ ਇਲਾਵਾ ਮਲੇਸ਼ੀਅਨ ਓਪਨ ਤੇ ਮਕਾਊ ਓਪਨ ਗ੍ਰਾਂ. ਪ੍ਰੀ. ਗੋਲਡ ਖਿਤਾਬ ਵੀ ਜਿੱਤੇ ਸਨ।
ਪੇਸ ਨੂੰ ਅਸਾਧਾਰਨ ਉਪਲੱਬਧੀ ਵਰਗ ਵਿਚ ‘ਇੰਡੀਅਨ ਆਫ ਦਿ ਯੀਅਰ’ ਦਾ ਪੁਰਸਕਾਰ ਮਿਲਿਆ। ਉਸ ਨੇ 40 ਸਾਲ ਦੀ ਉਮਰ ‘ਚ ਗ੍ਰੈਂਡ ਸਲੈਮ ਖਿਤਾਬ ਜਿੱਤ ਕੇ ਸਭ ੋਤੋਂ ਵੱਡੀ ਉਮਰ ਦਾ ਗ੍ਰੈਂਡ ਸਲੈਮ ਜੇਤੂ ਹੋਣ ਦਾ ਇਤਿਹਾਸ ਰਚਿਆ ਸੀ। ਆਚਰੇਕਰ ਨੇ ਦੇਸ਼ ਨੂੰ ਸਚਿਨ ਦੇ ਨਾਂ ਦਾ ਕੋਹਿਨੂਰ ਦਿੱਤਾ ਸੀ।

Facebook Comment
Project by : XtremeStudioz