Close
Menu

ਪੈਟਰਿਕ ਬਰਾਊਨ ਲਈ ਨਾਰਥ ਸਿਮਕੋਅ ਤੋਂ ਜਿਮਨੀ ਚੋਣ ਦਾ ਐਲਾਨ

-- 06 August,2015

ਟੋਰਾਂਟੋ: ਉਂਟੇਰੀਓ ਪਰੌਗਰੈਸਿਵ ਕੰਸਰਵੇਟਿਵ ਆਗੂ ਪੈਟਰਿਕ ਬਰਾਊਨ ਦੇ ਦਬਾਓ ਅੱਗੇ ਝੁਕਦਿਆਂ ਪ੍ਰੀਮੀਅਰ ਕੈਥਲਿਨ ਵਿਨ ਵਲੋਂ ਅੱਜ ਸਿਮਕੋਅ ਨਾਰਥ ਹਲਕੇ ਦੀ ਜਿਮਨੀ ਚੋਣ ਦੀ ਤਾਰੀਕ  3 ਸਤੰਬਰ ਦਾ ਐਲਾਨ ਕਰ ਦਿਤਾ ਗਿਆ ਹੈ।

ਇਸ ਹਲਕੇ ਤੋਂ ਕੰਸਰਵੇਟਿਵ ਐਮ ਪੀ ਪੀ ਗਾਰਫੀਲਡ ਡਨਲਪ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਗਿਆ ਸੀ ਤਾਂ ਜੋ ਪੈਟਰਿਕ ਬਰਾਊਨ ਇਸ ਹਲਕੇ ਤੋਂ ਚੋਣ ਜਿਤ ਕੇ ਕਵੀਨ ਪਾਰਕ ਵਿਖੇ ਪਾਰਟੀ ਦੀ ਅਗਵਾਈ ਕਰ ਸਕੇ।

ਲਿਬਰਲ ਪਾਰਟੀ ਆਗੂ ਪ੍ਰੀਮੀਅਮ ਕੈਥਲਿਨ ਵਿਨ ਦੀ ਪਹਿਲਾਂ ਕੋਸਿ਼ਸ਼ ਸੀ ਕਿ ਇਸ ਜਿਮਨੀ ਚੋਣ ਨੂੰ ਅਕਤੂਬਰ 19 ਤੋਂ ਬਾਅਦ ਕਰਵਾਇਆ ਜਾਵੇ। ਪਰ ਬਰਾਊਨ ਵਲੋਂ ਲੜੀਵਾਰ ਖੁਲੀਆਂ ਚਿੱਠੀਆਂ ਰਾਹੀਂ ਵਿਨ ਦੇ ਦਬਾਓ ਬਣਾਇਆ ਗਿਆ ਤਾਂ ਜੋ ਇਨ੍ਹਾਂ ਚੋਣਾ ਨੂੰ ਸਤੰਬਰ 14 ਤੋਂ ਪਹਿਲਾਂ ਕਰਵਾਇਆ ਜਾਵੇ।

ਸਿਮਕੋਅ ਨਾਰਥ ਟੋਰਾਂਟੋ ਤੋਂ ਲਗਭਗ 90 ਮਿੰਟ ਦੀ ਦੂਰੀ ਤੇ ਹੈ ਅਤੇ ਇਹ ਹਲਕਾ ਬਰਾਊਨ ਦੀ ਆਪਣੀ ਫੈਡਰਲ ਰਾਈਡਿੰਗ ਬੈਰੀ ਦੇ ਨਾਲ ਲੱਗਦੀ ਹੈ। ਜਿ਼ਕਰਯੋਗ ਹੈ ਕਿ ਕੰਸਰਵੇਟਿਵ ਆਗੂ ਚੁਣੇ ਜਾਣ ਤੋਂ ਪਹਿਲਾਂ ਪੈਟਰਿਕ ਬਰਾਊਨ ਬੈਰੀ ਤੋਂ ਮੈਂਬਰ ਪਾਰਲੀਮੈਂਟ ਵਜੋਂ ਕੰਮ ਕਰ ਰਹੇ ਸਨ।

ਇਸ ਸੀਟ ਨੂੰ ਜਿਤਣ ਤੋਂ ਬਾਅਦ ਰਸਮੀ ਤੌਰ ਤੇ ਬਰਾਊਨ ਕਵੀਨ ਪਾਰਕ ਵਿਖੇ ਰੋਜ਼ਾਨਾ ਪ੍ਰਸ਼ਨ ਉੱਤਰ ਕਾਲ ਵਿਚ ਵਿਨ ਨੂੰ ਟੱਕਰ ਦੇ ਸਕਣਗੇ। ਟਿੰਮ ਹੁਡਕ ਦੀ ਜੁਲਾਈ 2014 ਵਿਚ ਹੋਈ ਹਾਰ ਤੋਂ ਬਾਅਦ ਇਸ ਅਹੁਦੇ ਤੇ ਟੋਰੀ ਐਮ ਪੀ ਪੀ ਜਿੰਮ ਵਿਲਸਨ ਕਾਰਜਸ਼ੀਲ ਸਨ।

Facebook Comment
Project by : XtremeStudioz