Close
Menu

ਪੈਟਰਿਕ ਬਰਾਊਨ ਲਈ ਸਿਮਕੋਅ ਨਾਰਥ ਦੀ ਸੀਟ ਖਾਲੀ

-- 23 July,2015

ਟੋਰਾਂਟੋ,  ਓਨਟਾਰੀਓ ਪ੍ਰੌਗਰੈਸਿਵ ਪਾਰਟੀ ਦੇ ਨਵੇਂ ਬਣੇ ਆਗੂ ਪੈਟਰਿਕ ਬਰਾਊਨ ਲਈ ਸਿਮਕੋਅ ਨਾਰਥ ਦੀ ਸੀਟ ਖਾਲੀ ਕਰ ਦਿਤੀ ਗਈ ਹੈ।

ਉਨ੍ਹਾਂ ਲਈ ਇਹ ਸੀਟ ਓਰੀਲੀਆ ਇਲਾਕੇ ਤੋਂ ਟੋਰੀ ਗਾਰਫੀਲਡ ਡਨਲੱਪ ਵਲੋਂ ਖਾਲੀ ਕੀਤੀ ਗਈ ਹੈ। ਪੀ ਸੀ ਆਗੂ ਚੋਣ ਵਕਤ ਗਾਰਫੀਲਡ ਵਲੋਂ ਪੈਟਰਿਕ ਬਰਾਊਨ ਦੀ ਕਾਫੀ ਅਲੋਚਨਾ ਕੀਤੀ ਗਈ ਸੀ। ਗਾਰਫੀਲਡ ਇਸ ਇਲਾਕੇ ਦੇ ਐਮ ਪੀ ਪੀ ਵਜੋਂ ਸਾਲ 1999 ਤੋਂ ਕਾਬਜ਼ ਸਨ।

ਗਾਰਫੀਲਡ ਨੇ ਆਪਣੇ ਬਿਆਨ ਵਿਚ ਕਿਹਾ ਕਿ ਉਨ੍ਹਾਂ ਲਈ ਇਹ ਫੈਸਲਾ ਕਰਨਾ ਬੇਹੱਦ ਕਠਿਨ ਸੀ। ਉਨ੍ਹਾਂ ਵਲੋਂ ਦਿਤਾ ਗਿਆ ਅਸਤੀਫਾ 1 ਅਗਸਤ ਤੋਂ ਲਾਗੂ ਹੋ ਜਾਵੇਗਾ।

ਇਸ ਸੀਟ ਨੂੰ ਕੰਸਰਵੇਟਿਵ ਪਾਰਟੀ ਲਈ ਸੁਰਖਿਅਤ ਹਲਕਾ ਮੰਨਿਆ ਜਾਂਦਾ ਹੈ। ਕੈਥਲਿਨ ਵਿਨ ਸਰਕਾਰ ਆਗਾਮੀ 6 ਮਹੀਨਿਆਂ ਵਿਚ ਇਸ ਹਲਕੇ ਤੋਂ ਚੋਣ ਦਾ ਐਲਾਨ ਕਰ ਸਕਦੀ ਹੈ। ਪਰ ਹਾਲ ਦੀ ਘੜੀ ਵਿਨ ਨੇ ਇਸ ਬਾਰੇ ਕੋਈ ਵੀ ਟਿਪਣੀ ਨਹੀਂ ਕੀਤੀ ਹੈ। ਗਾਰਫੀਲਡ ਦੇ ਅਸਤੀਫੇ ਦੀ ਪੁਸ਼ਟੀ ਤੋਂ ਬਾਅਦ ਵਿਨ ਨੇ ਪੱਤਰਕਾਰਾਂ ਨੂੰ ਇਸ ਬਾਰੇ ਕੋਈ ਸਹੀ ਜਵਾਬ ਨਹੀਂ ਦਿਤਾ।

ਲੀਡਰਸਿ਼ਪ ਚੋਣ ਵਕਤ ਗਾਰਫੀਲਡ ਨੇ ਬਰਾਊਨ ਤੇ ਟਿਪਣੀ ਕਰਦਿਆਂ ਕਿਹਾ ਸੀ ਕਿ ਬੈਰੀ ਇਲਾਕੇ ਤੋਂ ਕੰਸਰਵੇਟਿਵ ਮੈਂਬਰ ਪਾਰਲੀਮੈਂਟ ਨੇ ਹਾਰਪਰ ਸਰਕਾਰ ਵਿਚ ਅੱਠ ਨੌਂ ਸਾਲਾਂ ਵਿਚ ਕੋਈ ਵੀ ਤਰੱਕੀ ਨਹੀਂ ਕੀਤੀ।

ਬੈਰੀ ਜਿਥੋ ਬਰਾਊਨ ਮੈਂਬਰ ਪਾਰਲੀਮੈਂਟ ਵਜੋਂ ਚੋਣ ਜਿਤੇ ਸਨ ਅਤੇ ਗਾਰਫੀਲਡ ਦਾ ਸਿਮਕੋਅ ਨਾਰਥ ਦੇ ਹਲਕੇ ਦੀ ਸਰਹੱਦ ਸਾਂਝੀ ਹੈ। ਬਰਾਊਨ ਨੇ ਲੀਡਰਸਿ਼ਪ ਚੋਣ ਮੌਕੇ ਕਿਹਾ ਸੀ ਕਿ ਉਹ 2018 ਦੀਆਂ ਪਰੋਵਿੰਸ਼ਲ ਚੋਣਾਂ ਬੈਰੀ ਹਲਕੇ ਤੋਂ ਹੀ ਲੜਨਗੇ।

ਜਿਮਨੀ ਚੋਣਾਂ ਜਿਤਣ ਤੱਕ ਬਰਾਊਨ ਨੂੰ ਕਿਸੇ ਤਰ੍ਹਾਂ ਦੇ ਭੱਤੇ ਓਨਟਾਰੀਓ ਸਰਕਾਰ ਵਲੋਂ ਨਹੀਂ ਮਿਲ ਰਹੇ। ਚੋਣਾਂ ਜਿਤਣ ਤੋਂ ਬਾਅਦ ਉਨ੍ਹਾਂ ਦਾ ਸਲਾਨਾ ਵੇਤਨ 116,000 ਡਾਲਰ ਹੋਵੇਗਾ ਅਤੇ ਵਿਰੋਧੀ ਪਾਰਟੀ ਆਗੂ ਹੋਣ ਦੇ ਨਾਅਤੇ ਇਹ ਰਾਸ਼ੀ ਵੱਧ ਕੇ 180,000 ਸਲਾਨਾ ਬਣਦੀ ਹੈ।

ਬਰਾਊਨ ਵਲੋਂ ਬੈਰੀ ਦੀ ਮੈਂਬਰ ਪਾਰਲੀਮੈਂਟ ਵਜੋਂ ਸੀਟ 9 ਮਈ ਨੂੰ ਖਾਲੀ ਕਰ ਦਿਤੀ ਗਈ ਸੀ। ਇਸ ਸੀਟ ਉੱਤੇ ਸਿਮਕੋਅ-ਗਰੇ ਤੋਂ ਐਮ ਪੀ ਪੀ ਜਿੰਮ ਵਿਲਸਨ ਬਚਦੀ ਫੈਡਰਲ ਸਰਕਾਰ ਦੀ ਮਿਆਦ ਤੇ ਕੰਮ ਕਰ ਰਹੇ ਹਨ।

Facebook Comment
Project by : XtremeStudioz