Close
Menu

ਪੈਟਰੋਲ ਤੇ ਡੀਜ਼ਲ ’ਤੇ ਆਬਕਾਰੀ ਡਿਊਟੀ ਦੋ ਰੁਪਏ ਵਧਾਈ

-- 02 January,2015

ਨਵੀਂ ਦਿੱਲੀ, ਤੇਲ ਦੀਆਂ ਕੌਮਾਂਤਰੀ ਕੀਮਤਾਂ ਵਿੱਚ ਆ ਰਹੀ ਗਿਰਾਵਟ ਦਾ ਫਾਇਦਾ ਖਪਤਕਾਰਾਂ ਨੂੰ ਨਹੀਂ ਮਿਲ ਰਿਹਾ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਆਬਕਾਰੀ ਡਿਊਟੀ ਅੱਜ 2 ਫ਼ੀਸਦ ਹੋਰ ਵਧਾ ਦਿੱਤੀ ਹੈ। ਨਵੰਬਰ ਤੋਂ ਸਰਕਾਰ ਨੇ ਤੇਲ ਉਪਰ ਤੀਜੀ ਵਾਰ ਆਬਕਾਰੀ ਡਿਊਟੀ ਵਧਾ ਦਿੱਤੀ ਹੈ ਅਤੇ ਇਸੇ ਤਰ੍ਹਾਂ ਚਾਲੂ ਮਾਲੀ ਸਾਲ ਦੇ ਬਾਕੀ ਤਿੰਨ ਮਹੀਨਿਆਂ ਵਿੱਚ ਸਰਕਾਰ ਨੂੰ 6000 ਕਰੋੜ ਰੁਪਏ ਦਾ ਲਾਭ ਮਿਲੇਗਾ।
ਕੱਲ੍ਹ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦੋ ਰੁਪਏ ਕਟੌਤੀ ਕੀਤੀ ਸੀ। ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਕਾਰਨ ਪੈਟਰੋਲ 3.22 ਰੁਪਏ ਅਤੇ ਡੀਜ਼ਲ 3 ਰੁਪਏ ਸਸਤਾ ਹੋ ਜਾਣਾ ਸੀ। ਉਂਜ ਆਬਕਾਰੀ ਡਿਊਟੀ ’ਚ ਵਾਧੇ ਦੇ ਬਾਵਜੂਦ ਤੇਲ ਕੰਪਨੀਆਂ ਨੂੰ ਤੇਲ ਵਿਕਰੀ ’ਤੇ 1 ਰੁਪਏ ਫੀ ਲਿਟਰ ਸ਼ੁਧ ਲਾਭ ਹੋ ਰਿਹਾ ਹੈ। ਇਕ ਸਰਕਾਰੀ ਬਿਆਨ ਮੁਤਾਬਕ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੈਟਰੋਲ ਤੇ ਡੀਜ਼ਲ ਉਪਰ ਆਬਕਾਰੀ ਡਿਊਟੀ ਵਧਾ ਰਹੀ ਹੈ।

Facebook Comment
Project by : XtremeStudioz