Close
Menu

ਪੈਨ ਐਮ ਖੇਡਾਂ ਦੀਆਂ ਇਕ ਮਿਲੀਅਨ ਨਾਲੋਂ ਵੀ ਵਧੇਰੇ ਟਿਕਟਾਂ ਵਿਕੀਆਂ : ਆਯੋਜਕ

-- 20 July,2015

ਟੋਰਾਂਟੋ: ਹੌਲੀ ਹੌਲੀ ਪੈਨ ਐਮ ਖੇਡਾਂ ਦੀ ਲੋਕਪ੍ਰੀਅਤਾ ਵਿਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਆਣੋਜਕ ਬਹੁਤ ਹੀ ਖੁਸ਼ ਅਤੇ ਸੰਤੁਸ਼ਟ ਨਜ਼ਰ ਆ ਰਹੇ ਹਨ। ਖੇਡਾਂ ਨੂੰ ਸਹੀ ਢੰਗ ਨਾਲ ਮੁਕੰਮਲ  ਕਰਨ ਦੀ ਜ਼ਿੰਮੇਵਾਰੀ ਨਿਭਾ ਰਹੇ ਆਯੋਜਕਾਂ ਵੱਲੋਂ ਕੱਲ ਇਹ ਜਾਣਕਾਰੀ ਦਿੱਤੀ ਗਈ ਕਿ ਹੁਣ ਤੱਕ ਇਕ ਮਿਲੀਅਨ ਨਾਲੋਂ ਵੀ ਵਧੇਰੇ ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ। ਇਸ ਹਫ਼ਤੇ ਦੀ ਸ਼ੁਰੂਆਤ ਸਮੇਂ ਵੱਡੀ ਗਿਣਤੀ ਟਿਕਟਾਂ ਹਾਲੇ ਵਿਕਣ ਲਈ ਪਈਆਂ ਸਨ ਅਤੇ ਆਲੋਚਕਾ ਵੱਲੋਂ ਇਨ੍ਹਾਂ ਖੇਡਾਂ ਦੀ ਪ੍ਰਸਿੱਧਤਾ ਅਤੇ ਦਿਲਚਸਪੀ ‘ਤੇ ਸਵਾਲ ਵੀ ਚੁੱਕੇ ਜਾ ਰਹੇ ਸਨ।

ਇਨ੍ਹਾਂ ਖੇਡਾਂ ਦਾ ਆਯੋਜਨ ਕਰਨ ਵਾਲੀ ਕਮੇਟੀ ਦੇ ਸੀ.ਈ.ਓ. ਸਾਦ ਰਫ਼ੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਕਰੀ ਖੇਡ ਪ੍ਰੇਮੀਆਂ ਦੇ ਦਿਲਾਂ ਵਿਚ ਇਨ੍ਹਾਂ ਖੇਡਾਂ ਦੀ ਲੋਕਪ੍ਰੀਅਤਾ ਦੀ ਗਵਾਹੀ ਭਰਦੀ ਹੈ।  ਉਨਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਕੁੱਝ ਖੇਡਾਂ ਦੀਆਂ ਟਿਕਟਾਂ ਹਾਲੇ ਵੀ ਉਪਲੱਬਧ ਹਨ ਅਤੇ ਜਲਦੀ ਹੀ ਉਨ੍ਹਾਂ ਦੇ ਵੀ ਵਿਕ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਨ੍ਹਾਂ ਖੇਡਾਂ ਦੀ ਸਮਾਪਤੀ ਅਗਲੇ ਐਤਵਾਰ ਕੀਤੀ ਜਾਵੇਗੀ, ਜਿਸ ਦੌਰਾਨ ਵੱਡੇ ਪੱਧਰ ‘ਤੇ ਪ੍ਰੋਗਰਾਮ ਕੀਤਾ ਜਾਵੇਗਾ।

Facebook Comment
Project by : XtremeStudioz