Close
Menu

ਪੈਨ ਐਮ ਖੇਡਾਂ : ਸਮਾਪਤੀ ਸਮਾਰੋਹ ‘ਤੇ ਕੈਨਯੇ ਵੈਸਟ ਵੱਲੋਂ ਕੀਤਾ ਜਾਵੇਗਾ ਸੰਗੀਤ ਪ੍ਰੋਗਰਾਮ

-- 16 July,2015

ਟੋਰਾਂਟੋ, 16 ਜੁਲਾਈ : ਜਿਵੇਂ ਜਿਵੇਂ ਪੈਨ ਐਮ ਖੇਡਾਂ ਆਪਣੇ ਸਿਖਰ ਵੱਲ ਪੁੱਜ ਰਹਿਆਂ ਹਨ, ਉਵੇਂ ਉਵੇਂ ਹੀ ਪ੍ਰਸ਼ੰਸਕਾਂ ਦਾ ਉਤਸਾਹ ਵੀ ਵੱਧਾਦਾ ਨਜ਼ਰ ਆ ਰਿਹਾ ਹੈ ਅਤੇ ਇਸਦੇ ਨਾਲ ਹੀ ਆਯੋਜਕਾਂ ਵੱਲੋਂ ਕੀਤੀ ਜਾ ਰਹੀ ਹੈ ਖੇਡਾਂ ਦੀ ਸਮਾਪਤੀ ਵਾਲੇ ਦਿਨ ਹੋਣ ਵਾਲੇ ਪ੍ਰੋਗਰਾਮ ਦੀ ਤਿਆਰੀ। ਜਿਵੇਂ ਖੇਡਾਂ ਦੇ ਆਗਾਜ਼ ਨੂੰ ਇਕ ਅਹਿਮ ਰਸਮ ਮੰਨਿਆ ਜਾਂਦਾ ਹੈ, ਉਵੇਂ ਹੀ ਸਮਾਪਤੀ ਸਮਾਰੋਹ ਵੀ ਬਹੁਤ ਮਹੱਤਵ ਰੱਖਦਾ ਹੈ।

ਆਯੋਜਕਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੈਨ ਐਮ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਕੈਨਯੇ ਵੈਸਟ ਵੱਲੋਂ ਆਪਣੀ ਪਰਫ਼ਾਰਮੈਂਸ ਦਿੱਤੀ ਜਾਵੇਗੀ। ਇਸ ਗੱਲ ਦੀ ਪੁਸ਼ਟੀ ਬੁੱਧਵਾਰ ਨੂੰ ਆਯੋਜਨ ਕਮੇਟੀ ਵੱਲੋਂ ਕੀਤੀ ਗਈ ਹੈ। ਸ਼ਿਕਾਗੋ ਦੀ ਪ੍ਰਸਿੱਧ ਰੈਪ ਲੇਜੈਂਡ ਇਸ ਪ੍ਰੋਗਰਾਮ ਦਾ ਕੇਂਦਰੀ ਧੁਰਾ ਹੋਣਗੀ।

ਆਯੋਜਕਾਂ ਵੱਲੋਂ ਵਿਸ਼ਵਾਸ ਕੀਤਾ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਨਿਸ਼ਚਿਤ ਤੌਰ ‘ਤੇ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਲਈ ਉਤਸਾਹਿਤ ਕਰਨ ਵਾਲਾ ਪ੍ਰੋਗਰਾਮ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਯਕੀਨ ਦਵਾਇਆ ਜਾਂਦਾ ਹੈ ਕਿ 26 ਜੁਲਾਈ ਨੂੰ ਹੋਣ ਵਾਲੇ ਸਮਾਪਤੀ ਸਮਾਰੋਹ ਦੇ ਪ੍ਰੋਗਰਾਮ ਸ਼ਹਿਰ ਵਾਸੀਆਂ ਨੂੰ ਇਕ ਵੱਡੇ ਜਸ਼ਨ ਵਾਂਗ ਆਨੰਦ ਦੇਣਗੇ।

Facebook Comment
Project by : XtremeStudioz