Close
Menu

ਪੈਨ ਨੂੰ ਆਧਾਰ ਨਾਲ ਜੋੜਨ ਦੀ ਮੋਹਲਤ ਵਧਾਈ

-- 01 April,2019

ਨਵੀਂ ਦਿੱਲੀ, ਸਰਕਾਰ ਨੇ ਪੈਨ ਨੂੰ ਬਾਇਓਮੀਟਰਿਕ ਪਛਾਣ ਪੱਤਰ ਆਧਾਰ ਨਾਲ ਜੋੜਨ ਦੀ ਡੈੱਡਲਾਈਨ ਛੇ ਮਹੀਨਿਆਂ ਤੱਕ ਵਧਾ ਕੇ 30 ਸਤੰਬਰ ਤੱਕ ਅੱਗੇ ਵਧਾ ਦਿੱਤਾ ਹੈ। ਇਹ ਛੇਵੀਂ ਵਾਰ ਹੈ ਜਦੋਂ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਲਈ ਆਖਰੀ ਤਰੀਕ ਵਿਚ ਵਾਧਾ ਕੀਤਾ ਹੈ। ਸਰਕਾਰ ਨੇ ਪਿਛਲੇ ਸਾਲ ਜੂਨ ਵਿਚ ਆਖਿਆ ਸੀ ਕਿ ਪੈਨ ਨੂੰ 31 ਮਾਰਚ ਤੱਕ ਆਧਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਜ਼ ਨੇ ਦੱਸਿਆ ਕਿ ਆਮਦਨ ਕਰ ਰਿਟਰਨ ਭਰਨ ਵੇਲੇ ਆਧਾਰ ਬਾਰੇ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ ਜੋ ਕਿ ਪਹਿਲੀ ਅਪਰੈਲ 2019 ਤੋਂ ਲਾਗੂ ਹੋ ਜਾਵੇਗਾ। 

Facebook Comment
Project by : XtremeStudioz