Close
Menu

ਪੈਰਿਸ ‘ਚ ਇਕ ਵਿਅਕਤੀ ਨੇ ਕੀਤਾ ਆਪਣੀ ਹੀ ਮਾਂ ਤੇ ਭੈਣ ਦਾ ਕਤਲ

-- 23 August,2018

ਪੈਰਿਸ— ਪੈਰਿਸ ਦੇ ਨੇੜੇ ਇਕ ਕਸਬੇ ‘ਚ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰਕੇ ਆਪਣੀ ਹੀ ਮਾਂ ਤੇ ਭੈਣ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਸ ਨੇ ਹਮਲਾਵਰ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ। ਇਹ ਘਟਨਾ ਉਪ-ਨਗਰੀ ਟ੍ਰੈਪਸ ‘ਚ ਹੈ। ਪੁਲਸ ਮੁਤਾਬਕ ਹਮਲਾਵਰ 2016 ਤੋਂ ਅੱਤਵਾਦੀ ਨਿਗਰਾਨੀ ਸੂਚੀ ‘ਚ ਸ਼ਾਮਲ ਸੀ।

ਹਮਲੇ ਦੇ ਮਕਸਦ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਇਸਲਾਮਿਕ ਸਟੇਟ ਸਮੂਹ ਨੇ ਆਪਣੇ ਪ੍ਰਚਾਰ ਚੈਨਲ ਦੇ ਰਾਹੀਂ ਇਸ ਦੀ ਜ਼ਿੰਮੇਦਾਰੀ ਲਈ ਹੈ। ਹਾਲਾਂਕਿ ਮਾਹਰ ਇਸ ਦਾਅਵੇ ਨੂੰ ਭਰੋਸੇਯੋਗ ਨਹੀਂ ਦੱਸ ਰਹੇ ਕਿਉਂਕਿ ਉਸ ਨੇ ਪੱਛਮੀ ਏਸ਼ੀਆ ‘ਚ ਹਾਰ ਤੋਂ ਬਾਅਦ ਹਾਲ ਦੇ ਦਿਨਾਂ ‘ਚ ਬਿਲਕੁੱਲ ਅਣਉਚਿਤ ਘਟਨਾਵਾਂ ਦੀ ਜ਼ਿੰਮੇਦਾਰੀ ਲਈ। ਇਸ ਕਾਰਨ ਉਸ ਦਾ ਭਰੋਸਾ ਲਗਭਗ ਖਤਮ ਹੋ ਗਿਆ ਹੈ। ਫਰਾਂਸ ਦੇ ਗ੍ਰਹਿ ਮੰਤਰੀ ਗੋਰਾਡ ਕੋਲੋਂਬ ਨੇ ਟਵਿਟਰ ‘ਤੇ ਕਿਹਾ ਕਿ ਮੇਰੀ ਹਮਦਰਦੀ ਪੀੜਤਾਂ ਤੇ ਉਨ੍ਹਾਂ ਦੇ ਪਿਆਰਿਆਂ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਦੀ ਜਵਾਬੀ ਕਾਰਵਾਈ ਤੇ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦਾ ਹਾਂ। ਪੁਲਸ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਕੱਟੜਪੰਥੀ ਵਿਚਾਰ ਵਿਅਕਤ ਕਰਨ ਦੇ ਕਾਰਨ ਵਿਅਕਤੀ ਨੂੰ ਅੱਤਵਾਦੀ ਨਿਗਰਾਨੀ ਸੂਚੀ ‘ਚ ਰੱਖਿਆ ਸੀ।

ਟ੍ਰੈਪਸ ਦੀ ਆਬਾਦੀ ਲਗਭਗ 30,000 ਹੈ। ਇਹ ਨਗਰ ਗ੍ਰੇਟਰ ਪੈਰਿਸ ਦੇ ਉਪ-ਨਗਰੀ ਇਲਾਕੇ ‘ਚ ਆਉਂਦਾ ਹੈ। ਇਹ ਨਗਰ ਵਰਸੇਲਸ ਤੋਂ ਥੋੜੀ ਦੂਰੀ ‘ਤੇ ਸਥਿਤ ਹੈ। ਵਰਸੇਲਸ ਗਰੀਬੀ, ਡਰੱਗ ਤੇ ਇਸਲਾਮੀ ਕੱਟੜਪੰਥੀ ਦੇ ਪ੍ਰਭਾਵ ਦੇ ਲਈ ਜਾਣਿਆ ਜਾਂਦਾ ਹੈ। ਸਾਲ 2015 ਤੋਂ ਕਈ ਜਿਹਾਦੀ ਹਮਲਿਆਂ ਤੋਂ ਬਾਅਦ ਫਰਾਂਸ ਹਾਈ ਅਲਟਰ ‘ਤੇ ਹੈ। ਇਸਲਾਮਿਕ ਸਟੇਟ ਸਮੂਹਾਂ ਨੇ ਦਾਅਵਾ ਕੀਤਾ ਹੈ ਕਿ ਪੈਰਿਸ ਦੇ ਦੱਖਣ-ਪੱਛਮ ‘ਚ ਸਥਿਤ ਟ੍ਰੈਪਸ ‘ਚ ਹਮਲਾ ਕਰਨ ਵਾਲਾ ਵਿਅਕਤੀ ਇਸਲਾਮਿਕ ਸਟੇਟ ਦਾ ਲੜਾਕਾ ਸੀ।

Facebook Comment
Project by : XtremeStudioz