Close
Menu

ਪੈਸਕੋ ਦੁਆਰਾ ਬਠਿੰਡਾ ਵਿਖੇ ਸਰਕਾਰੀ ਪ੍ਰਵਾਨਿਤ ਕੋਰਸ ਸ਼ੁਰੂ

-- 01 September,2015

ਚੰਡੀਗੜ੍ਹ,1 ਸਤੰਬਰ:  ਪੈਸਕੋ ਵਲੋ’ ਸਤੰਬਰ ਦੇ ਪਹਿਲੇ ਹਫਤੇ ਵਿੱਚ ਸਰਕਾਰੀ ਪ੍ਰਵਾਨਿਤ ਵੱਖ ਵੱਖ ਕੋਰਸ ਸ਼ੁਰੂ ਕੀਤੇ ਜਾ ਰਹੇ ਹਨ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੈਸਕੋ ਵੋਕੇਸ਼ਨਲ ਇੰਸਟੀਚਿਊਟ ਬਠਿੰਡਾ ਨੇ ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ, ਇਲੈਕਟ੍ਰੀਸੀਅਨ ਟੈਕਨੀਸ਼ੀਅਨ, ਫਾਇਰ ਅਤੇ ਇੰਡਸਟ੍ਰੀਅਲ ਸੇਫਟੀ ਅਤੇ ਕੰਪਿਊਟਰ ਬੇਸਿਕਸ ਅਤੇ ਐਪਲੀਕੇਸ਼ਨਜ ਕੋਰਸ ਸ਼ੁਰੂ ਕੀਤੇ ਹਨ ਜਿੰਨਾਂ ਦਾ ਅਰਸਾ ਤਿੰਨ ਤੋ’ ਛੇ ਮਹੀਨੇ ਦਾ ਹੋਵੇਗਾ ਜਦਕਿ ‘ਸਕਿਉਰਟੀ ਟ੍ਰੇਨਿੰਗ ਕੋਰਸ ਦਾ ਅਰਸਾ ਦੋ ਮਹੀਨੇ ਦਾ ਹੋਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਜੇ.ਸੀ.ਬੀ ਟ੍ਰੇਨਿੰਗ ਅਤੇ ਆਰਮੀ ਅਤੇ ਅਰਧ ਸੈਨਿਕ ਬਲਾਂ ਲਈ ਪੂਰਵ-ਭਰਤੀ ਟ੍ਰੇਨਿੰਗ ਦਾ ਅਰਸਾ ਚਾਰ ਮਹੀਨੇ ਦਾ ਹੋਵੇਗਾ।
ਬੁਲਾਰੇ ਨੇ ਦੱਸਿਆ ਕਿ ਇਨਾ ਕੋਰਸਾਂ ਲਈ ਘੱਟੋ ਘੱਟ ਯੋਗਤਾ 8ਵੀ’ ਪਾਸ ਰੱਖੀ ਗਈ ਹੈ ਜਦਕਿ ਇੰਸਟੀਚਿਊਟ ਵਲੋ’ ਰਿਹਾਇਸ਼/ਖਾਣਾ ਸੁਵਿਧਾਵਾਂ ਮਹੁੱਈਆ ਕਰਵਾਈਆਂ ਜਾਣਗੀਆਂ। ਯੋਗ ਉਮੀਦਵਾਰਾਂ ਲਈ ਪਲੇਸਮੈਟ ਦੇ ਮੌਕੇ ਵੀ ਉਪਲਭਦ ਕਰਵਾਏ ਜਾਣਗੇ।

Facebook Comment
Project by : XtremeStudioz