Close
Menu

ਪੋਂਟਿੰਗ ਨੇ ਆਪਣੇ ਕ੍ਰਿਕਟ ਸਫਰ ‘ਚ ਕਲਾਰਕ ਦੇ ਨਾਲ ਮੁਸ਼ਕਲ ਰਿਸ਼ਤਿਆਂ ਦਾ ਖੁਲਾਸਾ ਕੀਤਾ

-- 14 October,2013

ਮੈਲਬੋਰਨ – ਸੰਨਿਆਸ ਲੈ ਚੁੱਕੇ ਖਿਡਾਰੀਆਂ ਵਲੋਂ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਬਦਲਾਅ ਦੇ ਦੌਰੇ ਤੋਂ ਗੁਜ਼ਰਨ ਦੀ ਪ੍ਰਕਿਰਿਆ ਦਾ ਖੁਲਾਸਾ ਕਰਨਾ ਜਾਰੀ ਹੈ। ਹੁਣ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਆਪਣੇ ਕ੍ਰਿਕਟ ਸਫਰ ਵਿਚ ਡ੍ਰੈਸਿੰਗ ਰੂਮ ਅਤੇ ਉਸ ਦੇ ਦਫਤਰ ਵਿਚ ਟੀਮ ਦੇ ਉਪ ਕਪਤਾਨ ਮਾਈਕਲ ਕਲਾਰਕ ਦੇ ਰਵੱਈਏ ਦੇ ਬਾਰੇ ਆਪਣੇ ਸ਼ੰਕੇ ਦਾ ਖੁਲਾਸਾ ਕੀਤਾ ਹੈ।
ਸੰਨਿਆਸ ਲੈ ਚੁੱਕੇ ਬੱਲੇਬਾਜ਼ ਮਾਈਕਲ ਹਸੀ ਨੇ ਆਪਣੀ ਆਤਮਕਥਾ ‘ਅੰਡਰਨੀਥ ਦਿ ਸਦਰਨੇ ਕਰਾਸ’ ਵਿਚ ਆਸਟ੍ਰੇਲੀਆਈ ਟੀਮ ਪ੍ਰਤੀ ਚਿੰਤਾ ਪ੍ਰਗਟ ਕੀਤੀ ਸੀ ਅਤੇ ਹੁਣ ਪੋਂਟਿੰਗ ਨੇ ਹੁਣ ਆਪਣੇ ਕ੍ਰਿਕਟ ਸਫਰ ‘ਦਿ ਕਲੋਜ਼ ਆਫ ਪਲੇਅ’ ਵਿਚ ਟੀਮ ਦੇ ਮੁਸ਼ਕਲ ਸਮੇਂ ਦਾ ਜ਼ਿਕਰ ਕੀਤਾ ਹੈ।
ਪੋਂਟਿੰਗ ਦੀ ਕਿਤਾਬ ਦੇ ਕੁਝ ਅੰਸ਼ ਅਖਬਾਰਾਂ ਨੇ ਛਾਪੇ ਹਨ ਜਿਸ ਵਿਚ ਪੋਂਟਿੰਗ ਨੇ ਕਲਾਰਕ ਦੀ ਉਪ ਕਪਤਾਨੀ ਦੌਰਾਨ ਜ਼ਿੰਮੇਵਾਰੀਆਂ ਪ੍ਰਤੀ ਰਵੱਈਏ ‘ਤੇ ਚਿੰਤਾ ਬਾਰੇ ਗੱਲ ਕੀਤੀ ਹੈ। ਸਾਬਕਾ ਆਸਟ੍ਰੇਲੀਆਈ ਕਪਤਾਨ ਨੇ ਕਿਹਾ, ”ਮੈਂ ਜਾਣਦਾ ਸੀ ਕਿ ਉਹ ਖੇਡ ਬਾਰੇ ਬਹੁਤ ਚੰਗਾ ਜਾਣਦਾ ਸੀ ਪਰ ਲੰਬੇ ਸਮੇਂ ਤਕ ਮੈਂ ਇਸ ਗੱਲ ਤੋਂ ਚਿੰਤਿਤ ਸੀ ਕਿ ਉਹ ਆਸਟ੍ਰੇਲੀਆਈ ਕਪਤਾਨ ਦੇ ਰੂਪ ਵਿਚ ਬਹੁਤ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਾਲ ਨਿਪਟ ਨਹੀਂ ਸਕੇਗਾ।”

Facebook Comment
Project by : XtremeStudioz