Close
Menu

ਪੋਪ ਤੇ ਟਰੂਡੋ ਨੇ ਕੀਤੀ ਮੁਲਾਕਾਤ, ‘ਰੈਜ਼ੀਡੈਂਸ਼ੀਅਲ ਸਕੂਲਜ਼ ਤ੍ਰਾਸਦੀ’ ਬਾਰੇ ਮਿਲਿਆ ਸਾਕਾਰਾਤਮਕ ਜਵਾਬ

-- 30 May,2017

ਟੋਰਾਂਟੋ— ਸੋਮਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪੋਪ ਫਰਾਂਸਿਸ ਨੇ ਮੁਲਾਕਾਤ ਕੀਤੀ। ਉਨ੍ਹਾਂ ਦੋਹਾਂ ਨੇ ਇਕ ਦੂਜੇ ਨੂੰ ਵਿਸ਼ੇਸ਼ ਤੋਹਫੇ ਦਿੱਤੇ। ਟਰੂਡੋ ਨੇ ਪੋਪ ਨੂੰ ਇਕ ਖਾਸ ‘ਜੈਸੂਇਟ ਰੀਲੇਸ਼ਨਜ਼’ ਕਿਤਾਬਾਂ ਦਾ ਸੈੱਟ ਦਿੱਤਾ, ਜਿਸ ‘ਚ ਸਾਲ 1600 ਦੌਰਾਨ ਨਿਊ ਫਰਾਂਸ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ ਸੀ। ਟਰੂਡੋ ਨੇ ਇਟਲੀ ਦੇ ਉਸ ਇਲਾਕੇ ਦਾ ਦੌਰਾ ਕੀਤਾ, ਜਿੱਥੇ ਭੂਚਾਲ ਕਾਰਨ ਤਬਾਹੀ ਮਚੀ ਸੀ।ਇਸ ਤੋਂ ਇਲਾਵਾ ਟਰੂਡੋ ਨੇ ਰੈਜ਼ੀਡੈਂਸ਼ੀਅਲ ਸਕੂਲਜ਼ ਤ੍ਰਾਸਦੀ ਵਿੱਚ ਕੈਥੋਲਿਕ ਚਰਚ ਵੱਲੋਂ ਨਿਭਾਈ ਭੂਮਿਕਾ ਲਈ ਪੋਪ ਨੂੰ ਮੁਆਫੀ ਮੰਗਣ ਲਈ ਕਿਹਾ। ਵੈਟੀਕਨ ਵਿੱਚ ਪੋਪ ਨਾਲ ਹੋਈ ਮੁਲਾਕਾਤ ਦੌਰਾਨ ਪੋਪ, ਜੋ ਕਿ ਖੁਦ ਸਮਾਜਕ ਨਿਆਂ ਦੇ ਪੈਰੋਕਾਰ ਹਨ, ਇਸ ਵਿਚਾਰ ਨਾਲ ਸਹਿਮਤ ਲੱਗੇ। ਪੋਪ ਨਾਲ ਮੁਲਾਕਾਤ ਤੋਂ ਬਾਅਦ ਰੋਮ ਪਰਤੇ ਟਰੂਡੋ ਨੇ ਦੱਸਿਆ ਕਿ ਪੋਪ ਨੇ ਉਨ੍ਹਾਂ ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਦੁਨੀਆ ਵਿੱਚ ਹਾਸ਼ੀਏ ਉੱਤੇ ਰਹਿਣ ਵਾਲੇ ਲੋਕਾਂ ਦੀ ਮਦਦ ਨੂੰ ਹੀ ਸਮਰਪਿਤ ਹੈ।ਟਰੂਡੋ ਨੇ ਕਿਹਾ ਸੀ ਕਿ ਪੋਪ ਨੂੰ ਮੁਆਫੀ ਲਈ ਜ਼ਰੂਰ ਆਖਣਗੇ ਪਰ ਉਨ੍ਹਾਂ ਨੂੰ ਮੁਆਫੀ ਮੰਗਣ ਲਈ ਮਜ਼ਬੂਰ ਨਹੀਂ ਕਰ ਸਕਦੇ। ਸੋਮਵਾਰ ਨੂੰ ਟਰੂਡੋ ਨੇ ਕਿਹਾ ਕਿ ਉਨ੍ਹਾਂ ਆਉਣ ਵਾਲੇ ਸਾਲਾਂ ਵਿੱਚ ਪੋਪ ਨੂੰ ਕੈਨੇਡਾ ਦਾ ਦੌਰਾ ਕਰਨ ਲਈ ਆਉਣ ਦਾ ਸੱਦਾ ਦਿੱਤਾ।

Facebook Comment
Project by : XtremeStudioz