Close
Menu

ਪੋਪ ਨੇ ਕੀਤੀ ਸੀਰੀਆ ‘ਚ ਘਰੇਲੂ ਯੁੱਧ ਖਤਮ ਕਰਨ ਦੀ ਅਪੀਲ

-- 22 January,2014

ਵੈਟੀਕਨ—ਪੋਪ ਫਰਾਂਸਿਸ ਨੇ ਸਵਿਟਜ਼ਰਲੈਂਡ ਵਿਚ ਸੀਰੀਆ ਨਾਲ ਸੰਬੰਧਤ ਕੌਮਾਂਤਰੀ ਸੰਮੇਲਨ ਵਿਚ ਹਿੱਸਾ ਲੈਣ ਲਈ ਸਹਿਮਤ ਹੋਣ ਵਾਲੇ ਇਸ ਦੇਸ਼ ਨੂੰ ਘਰੇਲੂ ਯੁੱਧ ਖਤਮ ਕਰਨ ਦੀ ਅਪੀਲ ਕੀਤੀ ਹੈ। ਸੀਰੀਆ ਦੇ ਘਰੇਲੂ ਯੁੱਧ ਵਿਚ ਇਕ ਲੱਖ ਤੋਂ ਵਧ ਲੋਕ ਮਾਰੇ ਜਾ ਚੁੱਕੇ ਹਨ। ਕੈਥੋਲਿਕ ਈਸਾਈਆਂ ਦੇ ਧਰਮ ਗੁਰੂ ਨੇ ਸੈਂਟ ਪੀਟਰਸ ਸਕਵਾਇਰ ਵਿਚ ਆਪਣੇ ਹਫਤਾਵਾਰੀ ਸੰਬੋਧਨ ਵਿਚ ਸੰਮੇਲਨ ‘ਚ ਸ਼ਾਮਲ ਸਾਰੇ ਦੇਸ਼ਾਂ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਘਰੇਲੂ ਯੁੱਧ ਖਤਮ ਕਰਨ ਲਈ ਸਹਿਮਤੀ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਣੀ ਚਾਹੀਦੀ। ਇਸ ਦੇ ਨਾਲ ਹੀ ਪੋਪ ਨੇ ਇਸ ਦੇਸ਼ ਵਿਚ ਆਪਸੀ ਮੇਲ-ਮਿਲਾਪ, ਸਦਭਾਵਨਾ ਅਤੇ ਪੁਨਰ ਨਿਰਮਾਣ ਵਿਚ ਸਾਰੇ ਨਾਗਰਿਕਾਂ ਵੱਲੋਂ ਯੋਗਦਾਨ ਦਿੱਤੇ ਜਾਣ ਦੀ ਕਾਮਨਾ ਕੀਤੀ।

Facebook Comment
Project by : XtremeStudioz