Close
Menu

ਪੋਪ ਫਰਾਂਸਿਸ ਵੱਲੋਂ ਆਇਰਲੈਂਡ ਪੀੜਤਾਂ ਨਾਲ ਮੁਲਾਕਾਤ

-- 27 August,2018

ਨੌਕ (ਆਇਰਲੈਂਡ), 27 ਅਗਸਤ
ਪੋਪ ਫਰਾਂਸਿਸ ਅੱਜ ਆਇਰਲੈਂਡ ਦੇ ਮਸ਼ਹੂਰ ਗਿਰਜਾਘਰ ’ਚ ਪਹੁੰਚੇ ਤੇ ਉਨ੍ਹਾਂ ਪਾਦਰੀਆਂ ਦੇ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਹੋਏ ਪੀੜਤਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਮੂਹਿਕ ਸਭਾ ’ਚ ਸ਼ਮੂਲੀਅਤ ਕੀਤੀ। ਪੋਪ ਫਰਾਂਸਿਸ ਅੱਜ ਇੱਥੇ ਉੱਤਰ ਪੱਛਮੀ ਆਇਰਲੈਂਡ ਸਥਿਤ ਮੈਰੀਅਨ ਚਰਚ ਪਹੁੰਚੇ ਜਿੱਥੇ ਉਨ੍ਹਾਂ ਆਇਰਲੈਂਡ ਦੇ ਲੋਕਾਂ ਲਈ ਪ੍ਰਾਰਥਨਾ ਕੀਤੀ। ਬੀਤੇ ਦਿਨ ਉਨ੍ਹਾਂ ਪਾਦਰੀਆਂ ਦੇ ਤਸ਼ੱਦਦ ਦੇ ਸ਼ਿਕਾਰ ਹੋਏ ਵਿਅਕਤੀਆਂ ਨਾਲ 90 ਮਿੰਟ ਦੇ ਕਰੀਬ ਮੁਲਾਕਾਤ ਕੀਤੀ। ਇਨ੍ਹਾਂ ’ਚ ਉਹ ਦੋ ਵਿਅਕਤੀ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਆਪਣੇ ਨਵੇਂ ਜੰਮੇ ਬੱਚੇ ਛੱਡ ਦੇਣ ਲਈ ਮਜਬੂਰ ਕੀਤਾ ਗਿਆ ਕਿਉਂਕਿ ਉਨ੍ਹਾਂ ਦੀਆਂ ਮਾਵਾਂ ਅਣਵਿਆਹੀਆਂ ਸਨ। ਪੀੜਤਾਂ ਨੇ ਪੋਪ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀ ਆਵਾਜ਼ ਉਠਾਉਣ ਕਿ ਉਨ੍ਹਾਂ ਮਾਵਾਂ ਨੇ ਕੁਝ ਵੀ ਗਲਤ ਨਹੀਂ ਕੀਤਾ। 

Facebook Comment
Project by : XtremeStudioz