Close
Menu

ਪੋਰਨ ਦੇਖਣਾ ਇਕ ਸੱਚ ਹੈ ਅਤੇ ਇਸ ਤੋਂ ਭੱਜਿਆ ਨਹੀਂ ਜਾ ਸਕਦਾ : ਸੰਨੀ ਲਿਓਨ

-- 22 January,2017

ਮੁੰਬਈ— ਫਿਲਮ ‘ਰਈਸ’ ‘ਚ ਆਈਟਮ ਨੰਬਰ ਕਰਨ ਵਾਲੀ ਅਦਾਕਾਰਾ ਸੰਨੀ ਲਿਓਨ ਦਾ ਮੰਨਣਾ ਹੈ ਕਿ ਭਾਰਤ ਪੋਰਨ ਦੇਖਣ ‘ਚ ਅੱਵਲ ਹੈ। ਸੰਨੀ ਦਾ ਮੰਨਣਾ ਹੈ ਕਿ ਐਡਲਟ ਮਟੀਰੀਅਲ ਬੇਹੱਦ ਨਿੱਜੀ ਚੀਜ਼ ਹੈ ਪਰ ਜੋ ਸੱਚ ਹੈ ਉਸ ਨੂੰ ਮੰਨਣਾ ਹੀ ਹੋਵੇਗਾ, ਉਸ ਤੋਂ ਭੱਜਿਆ ਨਹੀਂ ਜਾ ਸਕਦਾ। ਖਾਸ ਇੰਟਰਵਿਊ ‘ਚ ਸੰਨੀ ਨੇ ਆਪਣੇ ਹੁਣ ਤਕ ਦੇ ਸਫਰ, ਪਤੀ ਅਤੇ ਪਾਰਟਨਰ ਡੈਨੀਅਲ ਬਾਰੇ ਵੀ ਕਈ ਰਾਜ਼ ਖੋਲ੍ਹੇ।

ਸੰਨੀ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਮੈਂ ਜਾਣਦੀ ਹਾਂ ਕਿ ‘ਰਈਸ’ ‘ਚ ਮੈਂ ਸਿਰਫ ਇਕ ਆਈਟਮ ਨੰਬਰ ਕੀਤਾ ਹੈ ਪਰ ਇਸ ਦੀ ਵੈਲਿਊ ਬਹੁਤ ਜ਼ਿਆਦਾ ਹੈ। ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਕਿ ਸ਼ਾਹਰੁਖ ਵਰਗਾ ਸਟਾਰ ਜਿਸ ਨੂੰ ਦੁਨੀਆ ਪਿਆਰ ਕਰਦੀ ਹੈ, ਨੇ ਮੈਨੂੰ ਆਪਣੀ ਫਿਲਮ ਦਾ ਹਿੱਸਾ ਬਣਾਇਆ। ਇਹ ਮੇਰੇ ਲਈ ਬੇਹੱਦ ਮਾਣ ਵਾਲੀ ਗੱਲ ਹੈ।

Facebook Comment
Project by : XtremeStudioz