Close
Menu

ਪੋਰਨ ਸਟਾਰ ਨੂੰ ਚੁੱਪ ਕਰਾਉਣ ਲਈ ਟਰੰਪ ਨੇ ਦਿੱਤੇ ਸਨ ਪੈਸੇ : ਮਾਈਕਲ ਕੋਹੇਨ

-- 22 August,2018

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੇ ਮੈਨਹੈਟਨ ਕੋਰਟ ‘ਚ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ ਚੋਣ ਅਭਿਆਨ ਨਾਲ ਜੁੜੇ ਵਿੱਤ ਨਿਯਮਾਂ ਦਾ ਉਲੰਘਣ ਕੀਤਾ ਸੀ। ਕੋਹੇਨ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੇ ਉਮੀਦਵਾਰ ਦੇ ਕਹਿਣ ‘ਤੇ ਇੰਝ ਕੀਤਾ ਅਤੇ ਇਸ ਦਾ ਮਕਸਦ ਚੋਣਾਂ ਨੂੰ ਪ੍ਰਭਾਵਿਤ ਕਰਨਾ ਸੀ। ਟਰੰਪ ਦੇ ਸਾਬਕਾ ਵਕੀਲ ਦਾ ਇਹ ਬਿਆਨ ਉਸ ਮਾਮਲੇ ਨਾਲ ਜੁੜਿਆ ਹੈ ਜਿਸ ‘ਚ ਇਕ ਔਰਤ ਨੂੰ ਟਰੰਪ ਦੇ ਨਾਲ ਉਨ੍ਹਾਂ ਦੇ ਸਖਤ ਰਿਸ਼ਤਿਆਂ ‘ਤੇ ਉਸ ਦਾ ਮੂੰਹ ਬੰਦ ਰੱਖਣ ਲਈ ਪੈਸੇ ਦਿੱਤੇ ਗਏ ਸਨ।
51 ਸਾਲ ਦੇ ਕੋਹੇਨ ਨੇ 8 ਗਲਤੀਆਂ ਨੂੰ ਸਵੀਕਾਰ ਕੀਤਾ ਹੈ, ਜਿਸ ‘ਚ ਟੈਕਸ ਅਤੇ ਬੈਂਕ ਫ੍ਰਾਡ ਦੇ ਮਾਮਲੇ ਸ਼ਾਮਲ ਹਨ। ਮੰਗਲਵਾਰ ਨੂੰ ਪੱਛਮੀ ਵਰਜ਼ੀਨੀਆ ‘ਚ ਪਹਿਲਾਂ ਤੋਂ ਤੈਅ ਇਕ ਰੈਲੀ ‘ਚ ਡੋਨਾਲਡ ਟਰੰਪ ਨੇ ਕੋਹੇਨ ਨਾਲ ਜੁੜੇ ਸਵਾਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਵ੍ਹਾਈਟ ਹਾਊਸ ਨੇ ਵੀ ਇਸ ਮਾਮਲੇ ‘ਤੇ ਵੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੋਹੇਨ ਨੇ ਆਖਿਆ ਕਿ ਉਨ੍ਹਾਂ ਨੂੰ ਇਕ ਉਮੀਦਵਾਰ ਨੇ ਫੈਡਰਲ ਚੋਣਾਂ ਦੇ ਕਾਨੂੰਨ ਨੂੰ ਨਜ਼ਰਅੰਦਾਜ਼ ਕਰਨ ਨੂੰ ਕਿਹਾ ਸੀ। ਇਹ ਸਮਝਿਆ ਜਾ ਰਿਹਾ ਹੈ ਕਿ ਉਹ ਉਮੀਦਵਾਰ ਡੋਨਾਲਡ ਟਰੰਪ ਹੀ ਸਨ। ਮਾਮਲੇ ‘ਚ ਕੋਹੇਨ ਨੂੰ 65 ਸਾਲ ਤੱਕ ਜੇਲ ‘ਚ ਸਜ਼ਾ ਕਟਣੀ ਪੈ ਸਕਦੀ ਹੈ।
ਕੋਹੇਨ ਨੂੰ ਹੇਠ ਲਿੱਖਿਆ ਮਾਮਲਿਆਂ ‘ਚ ਦੋਸ਼ੀ ਠਹਿਰਾਇਆ ਗਿਆ ਹੈ।
– 5 ਵਾਰ ਟੈਕਸ ਚੋਰੀ
– ਇਕ ਵਾਰ ਆਰਥਿਕ ਸੰਸਥਾਨਾਂ ਨਾਲ ਝੂਠ ਬੋਲਣਾ
– ਜਾਣ ਬੁਝ ਕੇ ਕਾਰਪੋਰੇਟ ਕੰਪਨੀ ਨੂੰ ਗਲਤ ਤਰੀਕੇ ਨਾਲ ਇਕ ਵਾਰ ਫੰਡਿੰਗ ਦੇਣਾ
– ਉਮੀਦਵਾਰ ਦੇ ਕਹਿਣ ‘ਤੇ ਇਕ ਵਾਰ ਗਲਤ ਤਰੀਕੇ ਦੇ ਅਭਿਆਨ ਚਲਾਉਣਾ
ਕੋਰਟ ਸਜ਼ਾ ਦਾ ਐਲਾਨ 12 ਦਸੰਬਰ ਨੂੰ ਕਰੇਗੀ। ਉਸ ਨੂੰ ਅਜੇ ਜ਼ੁਰਮਾਨਾ ਭਰਨ ਤੋਂ ਬਾਅਦ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਕੋਹੇਨ ਨੇ ਕਬੂਲਨਾਮੇ ‘ਤੇ ਕੋਰਟ ਨੇ ਪੁੱਛਿਆ ਕਿ ਕਿਤੇ ਤੁਸੀਂ ਸ਼ਰਾਬ ਪੀ ਕੇ ਜਾਂ ਕਿਸੇ ਤਰ੍ਹਾਂ ਦੇ ਨਸ਼ੇ ਦੇ ਅਸਰ ‘ਚ ਆਪਣਾ ਦੋਸ਼ ਕਬੂਲ ਤਾਂ ਨਹੀਂ ਕਰ ਰਹੇ? ਕੋਹੇਨ ਨੇ ਜੱਜ ਨੂੰ ਆਖਿਆ ਕਿ ਉਨ੍ਹਾਂ ਨੇ ਬੀਤੀ ਰਾਤ ਦੇ ਖਾਣੇ ਨਾਲ ਸਿਰਫ ਇਕ ਗਲਾਸ ਮਾਲਟ ਸਕਾਟ ਪੀਤੀ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਰੋਧੀ ਜੱਜ ਨੇ ਕਿਹਾ ਕਿ ਕੋਹੇਨ ਦੇ ਜ਼ੁਰਮ ਵੱਡੇ ਹਨ ਅਤੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਨਿਊਯਾਰਕ ਦੇ ਦੱਖਣੀ ਜ਼ਿਲੇ ਦੇ ਸਰਕਾਰੀ ਵਕੀਲ ਰਾਬਰਟ ਖੁਜ਼ਾਮੀ ਨੇ ਆਖਿਆ ਕਿ ਕੋਹੇਨ ਨੇ ਜੋ ਕੀਤਾ ਉਹ ਬਿਲਕੁਲ ਗਲਤ ਹੈ। ਉਨ੍ਹਾਂ ਨੇ ਪੇਸ਼ੇ ਦਾ ਅਪਮਾਨ ਕੀਤਾ ਹੈ, ਉਹ ਸੋਚਦੇ ਸਨ ਕਿ ਉਹ ਕਾਨੂੰਨ ਤੋਂ ਉਪਰ ਹਨ ਅਤੇ ਇਸ ਦੇ ਲਈ ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਹੋਵੇਗੀ। ਕੋਹੇਨ ਦੇ ਧੰਦਿਆਂ ਦੀ ਪਿਛਲੇ ਕੁਝ ਦਿਨਾਂ ਤੋਂ ਜਾਂਚ ਚੱਲ ਰਹੀ ਹੈ। ਰਾਬਰਟ ਖੁਜ਼ਾਮੀ ਨੇ ਕਿਹਾ ਕਿ ਕੋਹੇਨ ਨੇ ਨਕਲੀ ਬਿੱਲ ਵੀ ਪੇਸ਼ ਕੀਤੇ ਸਨ।

ਪੋਰਨ ਸਟਾਰ ਸਟਾਰਮੀ ਡੈਨੀਅਲਸ ਦਾ ਦਾਅਵਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਰਹੇ ਹਨ। ਪੋਰਨ ਸਟਾਰ ਦਾ ਅਸਲੀ ਨਾਂ ਸਟੇਫਨੀ ਕਲਿਫੋਰਡ ਹੈ ਅਤੇ ਉਹ ਸਟਾਰਮੀ ਡੇਨੀਅਲਸ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਵਾਲ ਸਟ੍ਰੀਟ ਜਨਰਲ ‘ਚ ਛਪੀ ਇਕ ਖਬਰ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲ ਮਾਈਕਲ ਕੋਹੇਨ ਨੇ 2016 ‘ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਟਾਰਮੀ ਨਾਲ ਇਕ 1 ਲੱਖ 30 ਹਜ਼ਾਰ ਡਾਲਰ ਦਾ ਸਮਝੌਤਾ ਕੀਤਾ ਸੀ। ਖਬਰ ‘ਚ ਦਾਅਵਾ ਕੀਤਾ ਗਿਆ ਸੀ ਕਿ ਇਸ ਸਮਝੌਤੇ ਦੇ ਤਹਿਤ ਉਹ ਟਰੰਪ ਨਾਲ ਆਪਣੇ ਸੰਬੰਧਾਂ ਦੀ ਗੱਲ ਦਾ ਜਨਤਕ ਤੌਰ ‘ਤੇ ਕਦਮ ਜ਼ਿਕਰ ਨਹੀਂ ਕਰੇਗੀ।

Facebook Comment
Project by : XtremeStudioz