Close
Menu

ਪੋਲ ਟ੍ਰੈਕਰ : ਰਾਸ਼ਟਰੀ ਪੱਧਰ ‘ਤੇ ਨਿਊ ਡੈਮੋਕ੍ਰੇਟਸ ਦੀ ਪਕੜ ਹੋਈ ਢਿੱਲੀ

-- 25 September,2015

ਔਟਵਾ : ਐਨ.ਡੀ.ਪੀ. ਲਈ ਇਸ ਵਾਰ ਦੀ ਫ਼੍ਰੈਚ-ਲੈਂਗੁਏਜ ਡਿਬੇਟ ਬਹੁਤ ਮਹੱਤਵਪੂਰਨ ਬਣ ਗਈ ਹੈ। ਕਿਊਬੈਕ ਵਿਚ ਲਗਾਤਾਰ ਉਨਹਾਂ ਦੀ ਲੀਡ ਪਛੜ ਰਹੀ ਹੈ ਅਤੇ ਰਾਸ਼ਟਰੀ ਪੱਧਰ ‘ਤੇ ਉਨਹਾਂ ਦੀ ਪਕੜ ਨੂੰ ਵੀ ਢਿੱਲਾ ਕਰ ਰਹੀ ਹੈ। ਡਿਬੇਟ ਰਾਹੀਂ ਐਨ.ਡੀ.ਪੀ. ਲੀਡਰ ਟੌਮ ਮਲਕੇਅਰ ਨੂੰ ਆਪਣੀ ਗੱਲ ਨੂੰ ਜ਼ੋਰ ਦੇ ਕੇ ਆਖਣ ਅਤੇ ਆਪਣੇ ਸਮਰਥਕਾਂ ਨੂੰ ਇਕ ਵਾਰ ਫ਼ਿਰ ਵਿਸ਼ਵਾਸ ਵਿਚ ਲੈਣ ਦਾ ਮੌਕਾ ਮਿਲ ਸਕਦਾ ਹੈ।

ਹਾਲ ਹੀ ਵਿਚ ਸੀਬੀਸੀ ਵੱਲੋਂ ਕਰਵਾਈ ਗਈ ਪੋਲ ਵਿਚ ਕੰਜ਼ਰਵਟਿਵ ਸਰਕਾਰ ਨੂੰ ਲੀਡ ਲੈਂਦਿਆਂ ਵਿਖਾਇਆ ਗਿਆ ਹੈ। ਇਸ ਰਿਪੋਰਟ ਵਿਚ ਹੁਣ ਕੰਜ਼ਰਵਟਿਵ ਸਰਕਾਰ ਨੂੰ 31.3 ਫ਼ੀਸਦੀ, ਲਿਬਰਲਾਂ ਨੂੰ 30.3 ਫ਼ੀਸਦੀ ਅਤੇ ਨਿਊ ਡੈਮੋਕ੍ਰੇਟਸ ਨੂੰ 28.9 ਫ਼ੀਸਦੀ ਸਮਰਥਨ ਨਾਲ ਦਿਖਾਇਆ ਗਿਆ ਹੈ। ਇਸ ਨਾਲ ਹੀ ਹੁਣ ਤੱਕ ਦੀ ਇਸ ਦੌੜ ਵਿਚ ਹੁਣ ਟੌਰੀਆਂ ਨੂੰ ਅੱਗੇ ਲੰਗਦਿਆਂ ਵੇਖਿਆ ਜਾ ਸਕਦਾ ਹੈ ਅਤੇ ਮਈ ਮਹੀਨੇ ਤੋਂ ਬਾਅਦ ਇਹ ਨਿਊ ਡੈਮੋਕ੍ਰੇਟਸ ਲਈ ਸਭ ਨਾਲੋਂ ਔਖਾ ਸਮਾਂ ਚੱਲ ਰਿਹਾ ਹੈ।

ਸਤੰਬਰ ਮਹੀਨੇ ਵਿਚ ਕੀਤੇ ਗਏ ਪੋਲ ਵਿਚ ਪਾਰਟੀ ਸ ਔਸਤਨ 32 ਫ਼ੀਸਦੀ ਸਮਰਥਨ ਨਾਲ ਦਰਸਾਇਆ ਗਿਆ ਸੀ, ਪਰ ਹੁਣ ਇਸ ਵਿਚ ਗਿਰਾਵਟ  ਆ ਕੇ ਇਹ ਸਿਰਫ਼ 28 ਫ਼ੀਸਦੀ ਤੱਕ ਹੀ ਰਹਿ ਗਿਆ ਹੈ। ਪਿਛਲੇ ਸਮੇਂ ਦੌਰਾਨ ਇਹ ਗਿਰਾਵਟ ਲਗਾਤਾਰ ਅਤੇ ਸਥਿਰ ਮਾਤਰਾ ਵਿਚ ਦਰਜ ਕੀਤੀ ਗਈ ਹੈ, ਜਿਸ ਨਾਲ ਪਾਰਟੀ ਹੋਰ ਮੁਸ਼ਕਿਲ ਸਮਾਂ ਆ ਗਿਆ ਹੈ।

Facebook Comment
Project by : XtremeStudioz