ਬਰਮਿੰਘਮ: ਭਾਰਤ ਦੀ ਟੈਨਿਸ ਸਟਾਰ ਪੀਵੀ ਸਿੱਧੁੂ ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਦੇ ਸੈਮੀ ਫਾਈਨਲ ਦੇ ਫਸਵੇਂ ਮੁਕਾਬਲੇ ਵਿੱਚ ਵਿੱਚ ਅਕਾਨੇ ਯਮਾਗੁਚੀ ਤੋਂ 21- 19, 19 -21, 18- 21 ਅੰਕਾਂ ਦੇ ਨਾਲ ਹਾਰ ਗਈ । ਅੈਤਵਾਰ ਨੂੰ ਫਾਈਨਲ ਵਿੱਚ ਯਮਾਗੁੱਚੀ ਦੀ ਟੱਕਰ ਪਿਛਲੀ ਚੈਂਪੀਅਨ ਤਾਏ ਯੂ ਯਿੰਗ ਦੇ ਨਾਲ ਹੋਵੇਗੀ। ਭਾਰਤੀ ਖਿਡਾਰੀ ਐਚਐਸ ਪ੍ਰਣਯ ਨੂੰ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲ ਕੁਆਰਟਰ ਫਾਈਨਲ ਵਿੱਚ ਚੀਨ ਦੇ ਹੁਆਂਗ ਹੁਕਸਿਆਂਗ ਖ਼ਿਲਾਫ਼ ਸੰਘਰਸ਼ਮਈ ਮੈਚ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ। ਆਖ਼ਰੀ ਅੱਠਾਂ ਦਾ ਇਹ ਮੈਚ ਪੂਰੀ ਤਰ੍ਹਾਂ ਉਤਰਾਅ-ਚਡ਼੍ਹਾਅ ਵਾਲਾ ਰਿਹਾ। ਅਖ਼ੀਰ ਵਿੱਚ ਭਾਰਤੀ ਖਿਡਾਰੀ ਦੇ ਗ਼ਲਤ ਖੇਡਣ ਕਾਰਨ ਇਸ ਦਾ ਅੰਤ ਹੋਇਆ। ਹੁਆਂਗ ਨੇ ਇੱਕ ਘੰਟੇ 17 ਮਿੰਟ ਤਕ ਚੱਲੇ ਮੈਚ ਦੌਰਾਨ 22-20, 16-21, 21-23 ਨਾਲ ਜਿੱਤ ਦਰਜ ਕੀਤੀ। ਤੀਜੇ ਗੇਮ ਵਿੱਚ ਦੋਵੇਂ ਖਿਡਾਰੀ ਇੱਕ ਸਮੇਂ 20-20 ਨਾਲ ਬਰਾਬਰੀ ’ਤੇ ਸਨ। ਪ੍ਰਣਯ ਨੇ ਜ਼ਬਰਦਸਤ ਸ਼ਾਟ ਮਾਰਿਆ ਪਰ ਉਹ ਨੈੱਟ ਨਾਲ ਟਕਰਾ ਗਿਆ। ਪ੍ਰਣਯ ਨੇ ਹਾਰ ’ਤੇ ਨਿਰਾਸ਼ਾ ਪ੍ਰਗਟਾਈ ਅਤੇ ਮੰਨਿਆ ਕਿ ਇੱਕ ਗ਼ਲਤ ਸ਼ਾਟ ਕਾਰਨ ਉਹ ਸੈਮੀ ਫਾਈਨਲ ਵਿੱਚ ਜਾਣ ਤੋਂ ਖੁੰਝ ਗਿਆ ਹੈ।