Close
Menu

ਪ੍ਰਣੀਤ ਤੇ ਜਵਾਲਾ-ਪੋਨੱਪਾ ਕੁਆਰਟਰ ਫਾਈਨਲ ‘ਚ

-- 20 June,2015

ਨਿਊਯਾਰਕ,  ਬੀ.ਸਾਈ ਪ੍ਰਣੀਤ, ਅਸ਼ਵਿਨੀ ਪੋਨੱਪਾ ਤੇ ਜਵਾਲਾ ਗੁਟਾ, ਮਨੂ ਅਤਰੀ ਤੇ ਬੀ. ਸੁਮਿਤ ਰੈੱਡੀ ਨੇ 1.20 ਹਜ਼ਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਯੂ.ਐੱਸ. ਓਪਨ ਗ੍ਰਾਂ.ਪ੍ਰੀ. ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। 16ਵਾਂ ਦਰਜਾ ਪ੍ਰਣੀਤ ਨੇ 58ਵੇਂ ਮਿੰਟ ਵਿਚ ਚੀਨ ਦੇ ਹੁਆਂਗ ਯੂਜਿਯਆਂਗ ਨੂੰ ਤਿੰਨ ਸੈੱਟਾਂ ਵਿਚ 21-17, 16-21, 21-18 ਨਾਲ ਹਰਾਇਆ। ਮਨੂ ਅਤਰੀ ਤੇ ਸੁਮਿਤ ਦੀ ਜੋੜੀ ਨੇ ਦੂਜਾ ਦਰਜਾ ਜਾਪਾਨ ਦੇ ਹਿਰੋਕਾਤਸੂ ਹਾਸ਼ਿਮੋਤੋ ਤੇ ਨੋਰੀਯਾਸੂ ਹਿਰਾਤਾ ਨੂੰ 62 ਮਿੰਟ ਵਿਚ 21-18, 14-21, 21-19 ਨਾਲ ਹਰਾਇਆ। ਚੌਥਾ ਦਰਜਾ ਜਵਾਲਾ ਤੇ ਅਸ਼ਵਿਨੀ ਨੇ ਤੁਰਕੀ ਦੀ ਓਜਗੇ ਬੇਰਾਕ ਤੇ ਨੇਸਲੀਹਨ ਯਿਜਿਤ ਨੂੰ ਸਿਰਫ 24 ਮਿੰਟ ਵਿਚ 21-10, 21-18 ਨਾਲ ਹਰਾ ਕੇ ਮਹਿਲਾ ਡਬਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਹੋਰਨਾਂ ਭਾਰਤੀਆਂ ਵਿਚ ਅਜੇ ਜੈਰਾਮ ਨੂੰ ਚੋਟੀ ਦਰਜਾ ਤਾਈਪੇ ਦੇ ਚੋਊ ਤਿਯੇਨ ਚੇਨ ਹੱਥੋਂ 36 ਮਿੰਟਾਂ ਵਿਚ 18-21, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Facebook Comment
Project by : XtremeStudioz