Close
Menu

ਪ੍ਰਧਾਨ ਮੰਤਰੀ ਅੱਜ ਤੋਂ ਵਿਦੇਸ਼ ਦੌਰੇ ਤੇ, 9 ਦਿਨਾਂ ‘ਚ ਤਿੰਨ ਦੇਸ਼ਾਂ ਦਾ ਦੌਰਾ ਕਰਗੇ

-- 09 April,2015

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫ਼ਰਾਂਸ, ਜਰਮਨੀ ਤੇ ਕੈਨੇਡਾ ਦੀ ਨੌਂ ਦਿਨ ਦੀ ਯਾਤਰਾ ‘ਤੇ ਨਿਕਲੇ ਰਹੇ ਹਨ। ਇਸ ਯਾਤਰਾ ‘ਚ ਉਨ੍ਹਾਂ ਦਾ ਜ਼ੋਰ ਨਿਵੇਸ਼ ਆਕਰਸ਼ਿਤ ਕਰਨ ਖ਼ਾਸ ਤੌਰ ‘ਤੇ ਢਾਂਚਾਗਤ ਤੇ ਰੱਖਿਆ ਖੇਤਰਾਂ ‘ਚ ਨਿਵੇਸ਼ ‘ਤੇ ਹੋਵੇਗਾ। ਇਸਤੋਂ ਇਲਾਵਾ, ਮੋਦੀ ਪ੍ਰਮਾਣੂ ਤੇ ਹੋਰ ਖੇਤਰਾਂ ‘ਚ ਸਹਿਯੋਗ ‘ਤੇ ਜ਼ੋਰ ਦੇਣਗੇ। ਆਪਣੀ ਯਾਤਰਾ ਦੇ ਪਹਿਲੇ ਪੜਾਅ ‘ਚ ਮੋਦੀ ਫ਼ਰਾਂਸ ਜਾਣਗੇ ਜਿੱਥੇ ਉਨ੍ਹਾਂ ਦੇ ਏਜੰਡੇ ‘ਚ ਮਾਲੀ ਹਾਲਤ, ਰੱਖਿਆ ਤੇ ਊਰਜਾ ‘ਚ ਸਹਿਯੋਗ ਦਾ ਏਜੰਡਾ ਸਭ ਤੋਂ ਉੱਪਰ ਹੋਵੇਗਾ। ਵਿਦੇਸ਼ ਸਕੱਤਰ ਐਸ. ਜੈਸ਼ੰਕਰ ਨੇ ਮੋਦੀ ਦੀ ਯਾਤਰਾ ਬਾਰੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਫ਼ਰਾਂਸ ਦੇ ਉਦਯੋਗਪਤੀਆਂ ਦੇ ਨਾਲ ਬੈਠਕਾਂ ਕਰਨਗੇ ਜਿਸ ‘ਚ ਖ਼ਾਸ ਤੌਰ ‘ਤੇ ਢਾਂਚਾਗਤ ਖੇਤਰ ‘ਚ ਸਹਿਯੋਗ ਵਧਾਉਣ ਤੇ ਰੱਖਿਆ ਤਕਨੀਕੀ ‘ਤੇ ਜ਼ੋਰ ਹੋਵੇਗਾ।

Facebook Comment
Project by : XtremeStudioz