Close
Menu

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੀਰੀਆ ਅਤੇ ਰੂਸ ‘ਚ ਹੋਏ ਹਮਲਿਆਂ ਦੀ ਕੀਤੀ ਨਿੰਦਾ

-- 05 April,2017

ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੀਰੀਆ ‘ਚ ਹੋਏ ਰਸਾਇਣਕ ਹਮਲੇ ਦੀ ਨਿੰਦਾ ਕੀਤੀ ਹੈ। ਸੀਰੀਆ ਦੇ ਉੱਤਰੀ-ਪੱਛਮੀ ਇਦਲਿਬ ਸੂਬੇ ‘ਚ ਮੰਗਲਵਾਰ ਨੂੰ ਰਸਾਇਣਕ ਹਮਲਾ ਕੀਤਾ ਗਿਆ ਸੀ, ਜਿਸ ‘ਚ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਲਗਭਗ 400 ਲੋਕਾਂ ਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਰਨ ਵਾਲਿਆਂ ‘ਚ ਬਹੁਤ ਸਾਰੇ ਬੱਚੇ ਵੀ ਹਨ। ਕਈ ਦੇਸ਼ਾਂ ਸਮੇਤ ਕੈਨੇਡਾ ਨੇ ਵੀ ਇਸ ਦੀ ਨਿੰਦਾ ਕੀਤੀ ਹੈ।

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ,’ਕੈਨੇਡਾ ਸਖਤ ਸ਼ਬਦਾਂ ‘ਚ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦੀ ਨਿੰਦਾ ਕਰਦਾ ਹੈ। ਸੀਰੀਆ ‘ਚ ਹੋਏ ਇਸ ਦਰਦਨਾਕ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਰੂਸ ਦੇ ਰੇਲਵੇ ਸਟੇਸ਼ਨ ‘ਤੇ ਜ਼ਬਰਦਸਤ ਧਮਾਕੇ ਹੋਏ ਸਨ ਜਿਸ ‘ਚ 14 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵਧੇਰੇ ਜ਼ਖਮੀ ਹੋ ਗਏ ਸਨ। ਪ੍ਰਧਾਨ ਮੰਤਰੀ ਟਰੂਡੋ ਨੇ ਰੂਸ ਦੇ ਦੁੱਖ ਨੂੰ ਸਾਂਝਾ ਕੀਤਾ ਹੈ ਅਤੇ ਉਸ ਦੁਰਘਟਨਾ ਦਾ ਵੀ ਅਫਸੋਸ ਕੀਤਾ ਹੈ।
Facebook Comment
Project by : XtremeStudioz