Close
Menu

ਪ੍ਰਧਾਨ ਮੰਤਰੀ ਟਰੂਡੋ ਕਰਨਗੇ ਇਨ੍ਹਾਂ ਦੇਸ਼ਾਂ ਦਾ ਦੌਰਾ, ਟਰੰਪ ਨਾਲ ਹੋਵੇਗੀ ਬੈਠਕ

-- 23 May,2017

ਟੋਰਾਂਟੋ— ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਈ ਹੋਰ ਦੇਸ਼ਾਂ ਦੇ ਨੇਤਾਵਾਂ ਨਾਲ ਬੈਠਕ ਕਰਨਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ‘ਨਾਟੋ’ ਅਤੇ ‘ਜੀ-7 ਸਿਖਰ ਵਾਰਤਾਵਾਂ’ ਵਿੱਚ ਹਿੱਸਾ ਲੈਣ ਲਈ ਯੂਰਪ ਜਾਣਗੇ। ਸੂਤਰਾਂ ਮੁਤਾਬਕ ਇਸ ਹਫਤੇ ਟਰੂਡੋ ਬਰਸਲਜ਼, ਟੈਰੋਮਿਨਾ ਅਤੇ ਇਟਲੀ ਜਾਣਗੇ।ਫੌਜੀ ਗਠਜੋੜ , ਵਾਤਾਵਰਣ ਦੇ ਸਬੰਧ ਵਿੱਚ ਚੱਲ ਰਿਹਾ ਸੰਘਰਸ਼ ਅਤੇ ਮੁਕਤ ਵਪਾਰ ਵਰਗੇ ਮੁੱਦਿਆਂ ‘ਤੇ ਗੱਲ ਬਾਤ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਕਿਹਾ ਨਹੀਂ ਜਾ ਸਕਦਾ ਕਿ ਟਰੰਪ ਇਸ ਬਾਰੇ ਗੱਲ ਕਰਨਗੇ ਜਾਂ ਨਹੀਂ? ਇਸ ਹਫਤੇ ਕੀ ਹੋਣ ਜਾ ਰਿਹਾ ਹੈ ਇਸ ਸਵਾਲ ਦਾ ਜਵਾਬ ਸਭ ਜਾਨਣਾ ਚਾਹੁੰਦੇ ਹਨ ਪਰ ਅਜੇ ਇੰਤਜ਼ਾਰ ਕਰਨਾ ਪਵੇਗਾ।

ਅਮਰੀਕਾ ਦੇ ਰਾਸ਼ਟਰਪਤੀ ਵਜੋਂ ਵਿਦੇਸ਼ ਦੌਰੇ ਲਈ ਨਿਕਲੇ ਟਰੰਪ ਵੀਰਵਾਰ ਨੂੰ ਨਾਟੋ ਦੇ ਬਰਸਲਜ਼ ਵਿੱਚ ਨਵੇਂ ਹੈੱਡ ਕੁਆਟਰ ਵਿਖੇ ‘ਨਾਟੋ ਸਿਖਰ ਵਾਰਤਾ’ ਦੌਰਾਨ ਟਰੂਡੋ ਅਤੇ ਹੋਰਨਾਂ ਆਗੂਆਂ ਨਾਲ ਮੁਲਾਕਾਤ ਕਰਨਗੇ।
ਅਸਲ ਵਿੱਚ ਨਾਟੋ ਦੀ ਇਹ ਬੈਠਕ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਨਾਲ 28 ਨਾਟੋ ਮੁਲਕਾਂ ਦੇ ਆਗੂਆਂ ਦੀ ਮੁਲਾਕਾਤ ਕਰਵਾਉਣ ਲਈ ਹੀ ਰੱਖੀ ਗਈ ਹੈ। ਇਸ ਨੂੰ ਨਾਟੋ ਪ੍ਰਤੀ ਟਰੰਪ ਦੀ ਸੋਚ ਅਤੇ ਨਜ਼ਰੀਏ ਨੂੰ ਬਦਲਣ ਦਾ ਉਪਰਾਲਾ ਵੀ ਕਿਹਾ ਜਾ ਸਕਦਾ ਹੈ।ਫਿਲਹਾਲ ਸਭ ਦੀ ਨਜ਼ਰ ਇਸ ਬੈਠਕ ‘ਤੇ ਹੈ।
Facebook Comment
Project by : XtremeStudioz