Close
Menu

ਪ੍ਰਧਾਨ ਮੰਤਰੀ ਟਰੂਡੋ ਨੇ ਕੀਤਾ ਵੱਡਾ ਐਲਾਨ, ਮੱਧ ਵਰਗ ਦੇ 800 ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ!

-- 31 March,2017

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੇ ਫੋਰਡ ਮੋਟਰ ਕੰਪਨੀ ਵਿਚ 102.4 ਮਿਲੀਅਨ ਦੀ ਵੱਡੀ ਰਕਮ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਇਸ ਕੰਪਨੀ ਵਿਚ ਮੱਧ ਵਰਗ ਦੇ ਲੋਕਾਂ ਲਈ 800 ਨੌਕਰੀਆਂ ਪੈਦਾ ਹੋਣਗੀਆਂ। ਇਸ ਨਿਵੇਸ਼ ਨਾਲ ਕੰਪਨੀ ਨੂੰ ਖੋਜ ਕਾਰਜਾਂ ਵਿਚ ਮਦਦ ਮਿਲੇਗੀ, ਜਿਸ ਨਾਲ ਕੰਪਨੀ ਦੀ ਸਮਰੱਥਾ ਨੂੰ ਵਧਾਇਆ ਜਾ ਸਕੇਗਾ। ਇਸ ਨਿਵੇਸ਼ ਦੀ ਸਹਾਇਤਾ ਨਾਲ ਓਟਾਵਾ ਵਿਚ ਖੋਜ ਅਤੇ ਇੰਜੀਨੀਅਰਿੰਗ ਕੇਂਦਰ ਦਾ ਵਿਕਾਸ ਕਰਨ ਵਿਚ ਮਦਦ ਮਿਲੇਗੀ। ਇਸ ਤਰ੍ਹਾਂ ਦੇ ਖੋਜ ਕੇਂਦਰ ਵਾਟਰਲੂ ਅਤੇ ਓਕਵਿਲੇ ਵਿਖੇ ਵੀ ਖੋਲ੍ਹੇ ਜਾਣਗੇ।

Facebook Comment
Project by : XtremeStudioz