Close
Menu

ਪ੍ਰਧਾਨ ਮੰਤਰੀ ਟਰੂਡੋ ਨੇ ਕੀਤਾ ਬਰੈਂਪਟਨ ਸਿਟੀ ਹਾਲ ਦਾ ਦੌਰਾ

-- 01 March,2017
ਬਰੈਂਪਟਨ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਬਰੈਂਪਟਨ ਸਿਟੀ ਹਾਲ ਦਾ ਦੌਰਾ ਕੀਤਾ। ਅਚਣਚੇਤੀ ਕੀਤੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਮੇਅਰ ਲਿੰਡਾ ਜੈਫਰੀ, ਐਮ. ਪੀ. ਕਮਲ ਖੈਹਰਾ, ਸੋਨੀਆ ਸਿੱਧੂ,
ਰੂਬੀ ਸਹੋਤਾ ਅਤੇ ਰਾਜ ਗਰੇਵਾਲ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਦੇਸ਼ ਦੇ ਨੌਂਵੇਂ ਸਭ ਤੋਂ ਵੱਡੇ ਸ਼ਹਿਰ ਨਾਲ ਸੰਬੰਧਤ ਮੁੱਖ ਮੁੱਦਿਆਂ ‘ਤੇ ਸਥਾਨਕ ਸਿਆਸਤਦਾਨਾਂ ਨਾਲ ਗੱਲਬਾਤ ਵੀ ਕੀਤੀ।

ਮੇਅਰ ਅਤੇ ਸਥਾਨਕ ਸੰਸਦ ਮੈਂਬਰਾਂ ਨਾਲ ਖਾਸ ਮਿਲਣੀ ਦੌਰਾਨ ਟਰੂਡੋ ਨੇ ਆਖਿਆ ਕਿ ਲੰਮੇ ਸਮੇਂ ਤੋਂ ਕੋਈ ਪ੍ਰਧਾਨ ਮੰਤਰੀ ਬਰੈਂਪਟਨ ਵਿੱਚ ਤੁਹਾਨੂੰ ਸਾਰਿਆਂ ਨੂੰ ਮਿਲਣ ਨਹੀਂ ਆਇਆ। ਬਰੈਂਪਟਨ ਵਿਚ ਇੱਕ ਘੰਟਾ ਬਿਤਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮਿਸੀਸਾਗਾ ‘ਚ ਮੇਅਰ ਬੌਨੀ ਕ੍ਰੌਂਬੀ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਲਈ ਦੱਖਣੀ ਪੀਲ ਲਈ ਰਵਾਨਾ ਹੋਏ।
ਮੇਅਰ ਅਤੇ ਆਪਣੇ ਸਕਿਓਰਿਟੀ ਦੇ ਲਾਮ ਲਸ਼ਕਰ ਨਾਲ ਟਰੂਡੋ ਜਦੋਂ ਸਿਟੀ ਹਾਲ ਪਹੁੰਚੇ ਤਾਂ ਸਟਾਫਰਜ਼ ਅਤੇ ਜਨਤਾ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੀਡੀਆ ਵੀ ਉੱਥੇ ਪਹੁੰਚਿਆ ਪਰ ਟਰੂਡੋ ਨੇ ਕਿਸੇ ਵੀ ਤਰ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਛੇਵੀਂ ਮੰਜ਼ਲ ਦੇ ਬੋਰਡਰੂਮ ‘ਚ ਇੱਕ ਸਵਾਲ ਦੇ ਜਵਾਬ ਵਿੱਚ ਟਰੂਡੋ ਨੇ ਆਖਿਆ ਕਿ ਰਲ ਕੇ ਬਰੈਂਪਟਨ, ਜੀ.ਟੀ.ਏ. ਅਤੇ ਓਨਟਾਰੀਓ ਵਾਸੀਆਂ ਲਈ ਬੁਨਿਆਦੀ ਢਾਂਚੇ, ਨੌਕਰੀਆਂ ਅਤੇ ਉਨ੍ਹਾਂ ਦੇ ਭਵਿੱਖ ਦੀ ਗੱਲ ਕਰਨ ਵਿੱਚ ਉਨ੍ਹਾਂ ਨੂੰ ਕਾਫੀ ਖੁਸ਼ੀ ਹੋਈ। ਜੈਫਰੀ ਵੱਲੋਂ ਇਸ ਮੀਟਿੰਗ ਨੂੰ ਉਸਾਰੂ ਅਤੇ ਸਕਾਰਾਤਮਕ ਦੱਸਿਆ ਗਿਆ।
600,000 ਦੀ ਅਬਾਦੀ ਵਾਲੇ ਬਰੈਂਪਟਨ ਦੇ ਕਈ ਅਜਿਹੇ ਮੁੱਦੇ ਹਨ, ਜਿਨ੍ਹਾਂ ਨੂੰ ਹੱਲ ਕੀਤਾ ਜਾਣਾ ਜ਼ਰੂਰੀ ਹੈ ਜਿਵੇਂ ਕਿ ਪਹਿਲੀ ਯੂਨੀਵਰਸਿਟੀ ਨੂੰ ਕਿਸ ਤਰ੍ਹਾਂ ਆਕਾਰ ਦਿੱਤਾ ਜਾਵੇ।
Facebook Comment
Project by : XtremeStudioz