Close
Menu

ਪ੍ਰਧਾਨ ਮੰਤਰੀ ਟਰੂਡੋ ਨੇ ਝੀਲ ‘ਚ ਚਲਾਇਆ ਚੱਪੂ, ਲੋਕਾਂ ਨੂੰ ਦਿੱਤਾ ਕੁਦਰਤ ਨਾਲ ਜੁੜਨ ਦਾ ਸੱਦਾ

-- 06 June,2017

ਨਿਆਗਰਾ ਫਾਲਜ਼— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਨਟਾਰੀਓ ਦੀ ਨਿਆਗਰਾ ਝੀਲ ਵਿਚ ਸੋਮਵਾਰ ਨੂੰ ਚੱਪੂ ਚਲਾ ਕੇ ਲੋਕਾਂ ਨੂੰ ਵਾਤਾਵਰਣ ਨਾਲ ਜੁੜਨ ਅਤੇ ਇਸ ਨੂੰ ਬਚਾਉਣ ਦਾ ਹੋਕਾ ਦਿੱਤਾ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਝੀਲ ਵਿਚ ਚੱਪੂ ਚਲਾਉਣਾ ਉਨ੍ਹਾਂ ਦੇ ਜੀਵਨ ਦੇ ਸਭ ਤੋਂ ਵਧੀਆ ਦਿਨਾਂ ‘ਚੋਂ ਇਕ ਹੈ।ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਘਰਾਂ ਤੋਂ ਬਾਹਰ ਨਿਕਲੋ ਅਤੇ ਕੁਦਰਤ ਨਾਲ ਜੁੜੋ। ਉਨ੍ਹਾਂ ਕਿਹਾ ਕਿ ਸੂਰਜ ਦੀ ਤਪਸ਼ ਨੂੰ ਆਪਣੇ ਮੂੰਹ ‘ਤੇ ਮਹਿਸੂਸ ਕਰੋ, ਹਵਾ ਦੀ ਗਰਮਾਹਟ ਨੂੰ ਆਪਣੇ ਅੰਦਰ ਸਮਾਓ ਅਤੇ ਪਾਣੀ ਦੀ ਠੰਡਕ ਨੂੰ ਮਹਿਸੂਸ ਕਰੋ। 
ਟਰੂਡੋ ਇੱਥੇ ਪੈਰਿਸ ਜਲਵਾਯੂ ਪਰਿਵਰਤਣ ਦੇ ਮੁੱਦੇ ‘ਤੇ ਵੀ ਬੋਲੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਇਸ ਸਮਝੌਤੇ ਤੋਂ ਬਾਹਰ ਹੋਣ ਦੇ ਬਾਵਜੂਦ ਵੀ ਉਹ ਇਸ ਸਮਝੌਤੇ ਨਾਲ ਜੁੜੇ ਰਹਿਣਗੇ। ਇਸ ਸਮੇਂ ਜ਼ਰੂਰੀ ਹੈ ਕਿ ਵਾਤਾਵਰਣ ਨੂੰ ਬਚਾਇਆ ਜਾਵੇ। ਇਹ ਸੰਸਾਰ ਸਾਹਮਣੇ ਮੌਜੂਦ ਸਭ ਤੋਂ ਵੱਡੀਆਂ ਚੁਣੌਤੀਆਂ ‘ਚੋਂ ਇਕ ਹੈ।  

Facebook Comment
Project by : XtremeStudioz