Close
Menu

ਪ੍ਰਧਾਨ ਮੰਤਰੀ ਟਰੂਡੋ ਨੇ ਪੋਪ ਫਰਾਂਸਿਸ ਨੂੰ ਮੁਆਫੀ ਮੰਗਣ ਲਈ ਕਿਹਾ

-- 20 May,2017
ਓਟਾਵਾ— ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੋਪ ਫਰਾਂਸਿਸ ਨੂੰ ਸਕੂਲਾਂ ਵਿਚ ਕੈਥੋਲਿਕ ਚਰਚ ਦੀ ਭੂਮਿਕਾ ਨੂੰ ਲੈ ਕੇ ਮੁਆਫੀ ਮੰਗਣ ਨੂੰ ਕਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ 29 ਮਈ ਨੂੰ ਵੈਟੀਕਨ ਸ਼ਹਿਰ ਦੇ ਦੌਰੇ ਦੌਰਾਨ ਟਰੂਡੋ, ਪੋਪ ਫਰਾਂਸਿਸ ਅੱਗੇ ਇਹ ਮੁੱਦਾ ਚੁੱਕਣਗੇ। ਟਰੂਡੋ ਜੀ7 ਅਤੇ ਨਾਟੋ ਸੰਬੰਧੀ ਸੰਮੇਲਨ ਵਿਚ ਸ਼ਾਮਲ ਹੋਣ ਲਈ ਯੂਰਪ ਜਾ ਰਹੇ ਹਨ। ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਮੁਆਫੀ ਕੈਨੇਡਾ ਦੀ ਧਰਤੀ ‘ਤੇ ਮੰਗੀ ਜਾਵੇ।
 
ਇੱਥੇ ਦੱਸ ਦੇਈਏ ਕਿ ਕੈਨੇਡਾ ਦੇ ਕੈਥੋਲਿਕ ਚਰਚ ਦੇ ਅਧੀਨ ਆਉਂਦੇ ਸਕੂਲਾਂ ਵਿਚ ਇੰਡੀਜੀਨੀਅਸ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਤਸੀਹੇ ਦਿੱਤੇ ਗਏ। ਉਨ੍ਹਾਂ ਦੀਆਂ ਕੁੜੀਆਂ ‘ਤੇ ਜਿਣਸੀ ਹਮਲੇ ਕੀਤੇ ਗਏ। ਇਹ ਕੈਨੇਡਾ ਦੇ ਇਤਿਹਾਸ ਦਾ ਕਾਲਾ ਅਧਿਆਏ ਹੈ। ਆਪਣੇ ਦੌਰੇ ਦੌਰਾਨ ਟਰੂਡੋ ਵੈਟੀਕਨ ਮਿਊਜ਼ੀਅਮ ਵੀ ਜਾਣਗੇ। ਇਸ ਤੋਂ ਇਲਾਵਾ ਟਰੂਡੋ ਇਟਲੀ ਦੇ ਐਮਟਰਾਈਸ ਵਿਖੇ ਵੀ ਜਾਣਗੇ, ਜੋ ਇਲਾਕਾ ਸਾਲ 2016 ਵਿਚ ਆਏ ਭੂਚਾਲ ਵਿਚ ਤਬਾਹ ਹੋ ਗਿਆ। ਉਹ ਰੋਮ ਵਿਚ ਇਟਲੀ ਦੇ ਪ੍ਰਧਾਨ ਮੰਤਰੀ ਪਾਓਲੋ ਜੇਂਟੀਲੋਨੀ ਨਾਲ ਵੀ ਮੁਲਾਕਾਤ ਕਰਨਗੇ।
Facebook Comment
Project by : XtremeStudioz