Close
Menu

ਪ੍ਰਧਾਨ ਮੰਤਰੀ ਟਰੂਡੋ ਨੇ ਮਿਸਰ ‘ਚ ਹੋਏ ਚਰਚ ਹਮਲਿਆਂ ਨੂੰ ਦੱਸਿਆ ਇਕ ਕਾਇਰਤਾ ਭਰਿਆ ਕਦਮ

-- 10 April,2017

ਵਿਮੀ ਰਿਜ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ (9 ਅਪ੍ਰੈਲ) ਨੂੰ ਮਿਸਰ ‘ਚ ਹੋਏ ਚਰਚ ਹਮਲਿਆਂ ਦੀ ਸਖ਼ਤ ਆਲੋਚਨਾ ਕੀਤੀ ਹੈ। ਟਰੂਡੋ ਨੇ ਕਿਹਾ, ”ਮਿਸ਼ਰ ਦੇ ਟਾਂਟਾ ‘ਚ ਸੇਂਟ ਜੌਰਜ ਚਰਚ ਅਤੇ ਅਲੈਗਜੈਂਡਰੀਆ ਦੀ ਸੇਂਟ ਮਾਰਕ ਚਰਚ ‘ਤੇ ਹੋਏ ਹਮਲਿਆਂ ਦੌਰਾਨ ਵੱਡੀ ਗਿਣਤੀ ‘ਚ ਲੋਕਾਂ ਦੇ ਮਾਰੇ ਜਾਣ ਦਾ ਉਨ੍ਹਾਂ ਨੂੰ ਗਹਿਰਾ ਦੁੱਖ ਲੱਗਾ ਹੈ।” ਉਨ੍ਹਾਂ ਨੇ ਕਿਹਾ, ”ਅਸੀਂ ਸਾਰੇ ਕੈਨੇਡਾ ਵਾਸੀਆਂ ਵੱਲੋਂ ਇਸ ਕਾਇਰਤਾ ਭਰੇ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਅਤੇ ਮਿੱਤਰਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਪ੍ਰਗਟ ਕਰਦੇ ਹਾਂ। ਅਸੀਂ ਇਸ ਹਮਲੇ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਦੇ ਨਾਲ ਹਾਂ ਅਤੇ ਇਸ ਹਮਲੇ ਦੌਰਾਨ ਜ਼ਖਮੀ ਹੋਏ ਪੀੜਤਾਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ।”ਟਰੂਡੋ ਨੇ ਕਿਹਾ ਕਿ ਇਸ ਮੁਸ਼ਕਲ ਦੌਰ ‘ਚ ਕੈਨੇਡਾ ਮਿਸਰ ਅਤੇ ਉੱਥੋਂ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਇਸ ਮੁਸੀਬਤ ਭਰੇ ਸਮੇਂ ‘ਚ ਮਿਸਰ ਦੀ ਸਰਕਾਰ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਕਸਰ ਦੁਨੀਆ ਭਰ ‘ਚ ਧਾਰਮਿਕ ਸਮੂਹਾਂ ਨੇ ਹਿੰਸਕ ਅੱਤਵਾਦੀਆਂ ਦੇ ਹੱਥੋਂ ਉਤਪੀੜਨ ਅਤੇ ਭੇਦਭਾਵ ਦਾ ਸਾਹਮਣਾ ਕੀਤਾ ਹੈ। ਕੈਨੇਡਾ ਅੱਤਵਾਦ ਦੇ ਅਜਿਹੇ ਕਾਇਰਤਾ ਭਰੇ ਕਾਰਨਾਮਿਆਂ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦਾ ਹੈ। ਅੰਤਰਰਾਸ਼ਟਰੀ ਭਾਈਚਾਰੇ ਦੇ ਤੌਰ ‘ਤੇ ਸਾਨੂੰ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਇਕਜੁੱਟ ਹੋਣ ਦੀ ਲੋੜ ਹੈ। ਤਾਂਕਿ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਹੋਰ ਵਧਾਇਆ ਜਾ ਸਕੇ।

Facebook Comment
Project by : XtremeStudioz