Close
Menu

ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ‘ਚ ਸ਼ਾਮਲ ਨਹੀਂ- ਰਮਨ

-- 10 August,2013

raman_singh_20120504

ਜਗਦਲਪੁਰ- 10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ‘ਚ ਸ਼ਾਮਲ ਨਹੀਂ ਹਨ ਅਤੇ ਇਸ ਲਈ ਯੋਗ ਉਮੀਦਵਾਰ ਦਾ ਫੈਸਲਾ ਪਾਰਟੀ ਦੀ ਉੱਚ ਅਗਵਾਈ ਕਰੇਗੀ। ਡਾ. ਸਿੰਘ ਨੇ ਬਸਤਰ ਜ਼ਿਲੇ ਦੇ ਬਕਾਵੰਡ ‘ਚ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਚਰਚਾ ‘ਚ ਕਿਹਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ‘ਚ ਸ਼ਾਮਲ ਨਹੀਂ ਹਨ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਵਿਕਾਸ ਦੀ ਦੌੜ ‘ਚ ਛੱਤੀਸਗੜ੍ਹ ਪਹਿਲੇ ਨੰਬਰ ‘ਤੇ ਰਹੇ। ਰਾਜ ਸਰਕਾਰ ਬਸਤਰ ‘ਚ ਸਿੱਖਿਆ ਅਤੇ ਸਿਹਤ ਦੇ ਖੇਤਰ ‘ਚ ਵਿਕਾਸ ਨੂੰ ਸਰਕਾਰ ਸਰਵਉੱਚ ਪਹਿਲ ਦੇ ਰਹੀ ਹੈ।
ਇਕ ਮੌਕੇ ‘ਤੇ ਆਦਿਵਾਸੀ ਮੁੱਖ ਮੰਤਰੀ ਦੇ ਸੰਦਰਭ ‘ਚ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਨਵੇਂ ਚੁਣੇ ਵਿਧਾਇਕ ਹੀ ਤੈਅ ਕਰਨਗੇ ਕਿ ਪ੍ਰਦੇਸ਼ ਦਾ ਮੁੱਖ ਮੰਤਰੀ ਕੌਣ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰਾਜ ‘ਚ ਰੇਲਵੇ, ਆਵਾਜਾਈ, ਉਦਯੋਗ, ਸਿੱਖਿਆ, ਸਿਹਤ, ਪੀਣ ਵਾਲੇ ਪਾਣੀ, ਸੰਚਾਰ ਅਤੇ ਬਿਜਲੀ ਵਿਸਥਾਰ ਵਰਗੇ ਸਾਰੇ ਜ਼ਰੂਰੀ ਖੇਤਰਾਂ ‘ਚ ਵਿਕਾਸ ਕੀਤਾ ਹੈ।

Facebook Comment
Project by : XtremeStudioz