Close
Menu

ਪ੍ਰਧਾਨ ਮੰਤਰੀ ਨਜੀਬ ਰਜ਼ਾਕ ਉਪ ਪ੍ਰਧਾਨ ਅਤੇ ਹੋਰ ਮੰਤਰੀਆਂ ਨੂੰ ਹਟਾਉਣਗੇ

-- 28 July,2015

ਕਵਾਲਾਲੰਪੁਰ- ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੇ ਕਰਜ ‘ਚ ਡੁੱਬੇ ਸਟੇਟ ਇੰਵੈਸਮੇਨਟ ਫੰਡ ਆਈ.ਐਮ.ਡੀ.ਵੀ ‘ਚ ਵੱਧਦੇ ਭ੍ਰਿਸ਼ਟਾਚਾਰ ਦੇ ਮਾਮਲੇ ਤੋਂ ਨਿਪਟਨ ‘ਚ ਕੋਤਾਹੀ ਦੇ ਚੱਲਦੇ ਆਪਣੇ ਉਪ-ਪ੍ਰਧਾਨ ਮੰਤਰੀ ਅਤੇ ਚਾਰ ਹੋਰ ਮੰਤਰੀਆਂ ਨੂੰ ਮੰਤਰੀ ਮੰਡਲ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਖਬਰ ਮਲੇਸ਼ੀਅਆ ਦੀ ਮੀਡੀਆ ਨੇ ਦਿੱਤੀ ਹੈ। ਮਲੇਸ਼ੀਆ ਇੰਸਾਈਡਰ ਨਿਊਜ ਪੋਰਟਲ ਨੇ ਖਬਰ ਦਿੱਤੀ ਹੈ ਕਿ ਮੰਤਰੀ ਮੰਡਲ ਤੋਂ ਜੋ ਲੋਕ ਹਟਾਏ ਜਾ ਰਹੇ ਹਨ ਉਨ੍ਹਾਂ ‘ਚ ਉਪ ਪ੍ਰਧਾਨ ਮੰਤਰੀ ਮੋਹਿਊਦੀਨ ਯਾਸਿਨ ਸ਼ਾਮਲ ਹਨ। ਉਨ੍ਹਾਂ ਨੇ ਇਨ੍ਹਾਂ ਮੰਤਰੀਆਂ ਨੂੰ ਕਿਹਾ ਹੈ ਕਿ ਉਹ ਇਸ ਘੋਟਾਲੇ ਦੇ ਬਾਰੇ ‘ਚ ਕੋਈ ਪ੍ਰਤੀਕਿਰਿਆ ਦੇਣ ਤੋਂ ਬਚੇ। ਆਈ.ਐਮ.ਡੀ.ਵੀ 11 ਅਰਬ ਡਾਲਰ ਦੇ ਕਰਜ ‘ਚ ਹਨ। ਅਧਿਕਾਰੀ ਇਸ ਸੰਸਥਾ ਦੇ ਵਿੱਤ ਕੁਪ੍ਰਬੰਧਨ ਦੀ ਜਾਂਚ ਕਰ ਰਹੇ ਹਨ।

Facebook Comment
Project by : XtremeStudioz