Close
Menu

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਡਿਜੀਟਲ ਇੰਡੀਆ’ ਯੋਜਨਾ ਦੀ ਅੱਜ ਕਰਨਗੇ ਸ਼ੁਰੂਆਤ

-- 01 July,2015

ਨਵੀਂ ਦਿੱਲੀ, 1 ਜੁਲਾਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਕ ਮਹੱਤਵਪੂਰਨ ਡਿਜੀਟਲ ਇੰਡੀਆ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਮੌਕੇ ‘ਤੇ ਮੁਕੇਸ਼ ਅੰਬਾਨੀ, ਅਜ਼ੀਮ ਪ੍ਰੇਮਜੀ, ਸਾਈਰਸ ਮਿਸਤਰੀ ਤੇ ਸੱਤਿਆ ਨਾਡੇਲ ਸਮੇਤ ਉਦਯੋਗ ਜਗਤ ਦੇ ਕਈ ਦਿੱਗਜ ਮੌਜੂਦ ਹੋਣਗੇ। ਸੂਤਰਾਂ ਅਨੁਸਾਰ ਇਸ ਮੌਕੇ ਮੋਦੀ ਜਿਥੇ ਭਾਰਤ ਦੇ ਡਿਜਟਲੀਕਰਨ ਸਬੰਧੀ ਸਰਕਾਰ ਦਾ ਖ਼ਾਕਾ ਰੱਖਣਗੇ। ਉਥੇ ਹੀ ਉਦਯੋਗ ਜਗਤ ਦੀਆਂ ਉਕਤ ਹਸਤੀਆਂ ਡਿਜੀਟਲ ਕ੍ਰਾਂਤੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਬਾਰੇ ਆਪਣੀ ਰਾਏ ਪੇਸ਼ ਕਰਨਗੀਆਂ। ਪ੍ਰਧਾਨ ਮੰਤਰੀ ਇਸ ਯੋਜਨਾ ਦਾ ਲੋਗੋ ਵੀ ਜਾਰੀ ਕਰ ਸਕਦੇ ਹਨ। ਇਸ ਦੇ ਨਾਲ ਹੀ ਡਿਜੀਟਲ ਲਾਕਰ, ਈ-ਰਿਕਸ਼ਾ ਤੇ ਈ-ਸਿਹਤ ਵਰਗੀਆਂ ਯੋਜਨਾਵਾਂ ਵੀ ਸ਼ੁਰੂ ਕਰ ਸਕਦੇ ਹਨ।

Facebook Comment
Project by : XtremeStudioz