Close
Menu

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬ੍ਰਿਕਸ ਅਤੇ ਐਸ.ਸੀ.ਓ. ਸੰਮੇਲਨ ਵਿਚ ਕਰਨਗੇ ਸ਼ਿਰਕਤ

-- 09 July,2015

ਉਫਾ, 9 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੱਤਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਿਰਕਤ ਕਰਨਗੇ , ਇਸ ਦੇ ਨਾਲ ਹੀ ਉਹ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਵਿੱਚ ਵੀ ਸ਼ਾਮਿਲ ਹੋਣਗੇ । ਗੌਰਤਲਬ ਹੈ ਕਿ ਬ੍ਰਿਕਸ ਸੰਮੇਲਨ ਦੀ ਸ਼ੁਰੁਆਤ ਅੱਜ ਹੋ ਰਹੀ ਹੈ ਅਤੇ ਇਹ ਕੱਲ ਤੱਕ ਚੱਲੇਗੀ । ਉਫਾ ਰੂਸ ਦੇ ਬਾਸ਼ਕੋਰਤੋਸਤਾਨ ਰਾਜ ਦੀ ਰਾਜਧਾਨੀ ਹੈ , ਜਿੱਥੇ ਬ੍ਰਿਕਸ ( ਬਰਾਜੀਲ , ਭਾਰਤ , ਚੀਨ , ਦੱਖਣ ਅਫਰੀਕਾ ) ਸਿਖਰ ਬੈਠਕ ਹੋਵੇਗੀ ਅਤੇ ਐਸ.ਸੀ.ਓ ਸੰਮੇਲਨ ਦੀ 15ਵੀਂ ਬੈਠਕ 9 – 10 ਜੁਲਾਈ ਨੂੰ ਆਯੋਜਿਤ ਹੋ ਰਹੀ ਹੈ। ਬ੍ਰਿਕਸ ਸੰਗਠਨ ਦੇ ਸਰਗਰਮ ਮੈਂਬਰ ਚੀਨ ਨੂੰ ਉਮੀਦ ਹੈ ਕਿ ਉਫਾ ਸੰਮੇਲਨ ਬ੍ਰਿਕਸ ਦੇਸ਼ਾਂ ਵਿਚਕਾਰ ਤਾਲਮੇਲ ਵਧਾਉਣ ਵਿਚ ਮਦਦਗਾਰ ਸਾਬਤ ਹੋ ਸਕਦਾ ਹੈ।

Facebook Comment
Project by : XtremeStudioz