Close
Menu

ਪ੍ਰਧਾਨ ਮੰਤਰੀ ਨੇ ‘ਡਿਜੀਟਲ ਇੰਡੀਆ’ ਹਫ਼ਤੇ ਦਾ ਕੀਤਾ ਉਦਘਾਟਨ

-- 02 July,2015

ਇੰਟਰਨੈੱਟ ਨਾਲ ਜੁੜਨਗੇ ਪਿੰਡ
ਨਵੀਂ ਦਿੱਲੀ, 2 ਜੁਲਾਈ – ਦੇਸ਼ ਦੇ ਮਹੱਤਵਪੂਰਨ ਡਿਜੀਟਲ ਇੰਡੀਆ ਮੁਹਿੰਮ ਦਾ ਅੱਜ ਆਗਾਜ਼ ਹੋ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੇ ਲਈ ਡਿਜੀਟਲ ਇੰਡੀਆ ਹਫ਼ਤੇ ਦਾ ਉਦਘਾਟਨ ਕੀਤਾ। ਇਸ ਮੁਹਿੰਮ ਦੇ ਤਹਿਤ ਡਿਜੀਟਲ ਇੰਡੀਆ ਪੋਰਟਲ, ਮੋਬਾਈਲ ਐਪ, ਮਾਈਗਾਂਵ ਮੋਬਾਈਲ ਐਪ, ਸਵੱਛ ਭਾਰਤ ਮਿਸ਼ਨ ਐਪ ਤੇ ਆਧਾਰ ਮੋਬਾਈਲ ਅੱਪਡੇਟ ਐਪ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਦੇ ਰਾਹੀਂ ਲੋਕ ਪਹਿਲੀ ਵਾਰ ਸਰਕਾਰ ਨਾਲ ਜੁੜਨਗੇ। ਇਸ ਦੇ ਨਾਲ ਹੀ ਸਾਰੀਆਂ ਡਿਜੀਟਲ ਸੇਵਾ ਸਹੂਲਤਾਂ ਸ਼ੁਰੂ ਹੋ ਗਈਆਂ ਹਨ। ਡਿਜੀਟਲ ਇੰਡੀਆ ਵੀਕ ਦੌਰਾਨ ਅਰਬਾਂ ਡਾਲਰ ਦੇ ਨਿਵੇਸ਼ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਦੇਸ਼ ਵਿਦੇਸ਼ ਦੀਆਂ ਕਈ ਪ੍ਰਸਿੱਧ ਸ਼ਖ਼ਸੀਅਤਾਂ ਹਾਜ਼ਰ ਸਨ।

Facebook Comment
Project by : XtremeStudioz