Close
Menu

ਪ੍ਰਧਾਨ ਮੰਤਰੀ ਮੋਦੀ ਅੱਜ ਪਹੁੰਚਣਗੇ ਜਰਮਨੀ, ਹਨੋਵਰ ਮੈਸੇ ਫੇਅਰ ਦਾ ਕਰਨਗੇ ਉਦਘਾਟਨ

-- 12 April,2015

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਰਾਂਸ ਦੀ ਯਾਤਰਾ ਤੋਂ ਬਾਅਦ ਅੱਜ ਦੁਪਹਿਰ ਬਾਅਦ ਜਰਮਨੀ ਪਹੁੰਚਣਗੇ। ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਅੱਜ ਫ਼ਰਾਂਸ ਦੀ ਯਾਤਰਾ ਤੋਂ ਬਾਅਦ ਜਰਮਨੀ ਪਹੁੰਚ ਰਹੇ ਹਨ। ਇਸਦੇ ਬਾਅਦ ਮੋਦੀ ਕੈਨੇਡਾ ਜਾਣਗੇ। ਭਾਰਤੀ ਪ੍ਰਧਾਨ ਮੰਤਰੀ ਅੱਜ ਭਾਰਤੀ ਸਮੇਂ ਅਨੁਸਾਰ ਦੁਪਹਿਰ 3. 05 ਮਿੰਟ ‘ਤੇ ਹਨੋਵਰ ਏਅਰਪੋਰਟ ਪਹੰਚਣਗੇ ਜਿੱਥੋਂ ਉਨ੍ਹਾਂ ਦਾ ਕਾਫ਼ਲਾ ਸਿੱਧਾ ਹੋਟਲ ਮੈਰੀਟਾਈਮ ਗਰੈਂਡ ਪਹਚੇਗਾ। ਸ਼ਾਮ 5 ਵਜੇ ਹੋਟਲ ਮੈਰੀਟਾਈਮ ਗਰੈਂਡ ‘ਚ ਹੀ ਮੋਦੀ ਜਰਮਨੀ ‘ਚ ਮੌਜੂਦ ਭਾਰਤੀ ਕੰਪਨੀਆਂ ਦੇ ਸੀਈਓ ਦੇ ਨਾਲ ਬੈਠਕ ਕਰਨਗੇ। ਸ਼ਾਮ 5. 55 ਮਿੰਟ ‘ਤੇ ਮੋਦੀ ਜਰਮਨ ਕੰਪਨੀਆਂ ਦੇ ਸੀਈਓ ਦੇ ਨਾਲ ਬੈਠਕ ਕਰਨਗੇ। ਭਾਰਤੀ ਸਮੇਂ ਅਨੁਸਾਰ ਸ਼ਾਮ 7. 30 ਵਜੇ ਦੇ ਕਰੀਬ ਰਾਥੁਸ ਸਿਟੀ ਕਾਉਂਸਿਲ ਆਫਿਸ ‘ਚ ਉੱਥੋਂ ਦੇ ਮੇਅਰ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨਗੇ। ਸ਼ਾਮ 7. 50 ਮਿੰਟ ‘ਤੇ ਮੋਦੀ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕਰਨਗੇ। ਇਸਤੋਂ ਬਾਅਦ ਰਾਤ ਰਾਤ 9. 30 ਵਜੇ ਹਨੋਵਰ ਕਾਂਗਰਸ ਸੈਂਟਰ ‘ਚ ਹਨੋਵਰ ਮੈਸੇ ਫੇਅਰ ਦੇ ਉਦਘਾਟਨੀ ਸਮਾਰੋਹ ‘ਚ ਮੋਦੀ ਦੀ ਮੁਲਾਕਾਤ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਨਾਲ ਹੋਵੇਗੀ। ਉਸਤੋਂ ਬਾਅਦ ਮੋਦੀ ਤੇ ਏਜੰਲਾ ਮਰਕੇਲ ਇੰਡੋ – ਜਰਮਨ ਸਮਿਟ ਨੂੰ ਸੰਬੋਧਿਤ ਕਰਨਗੇ।

Facebook Comment
Project by : XtremeStudioz