Close
Menu

ਪ੍ਰਧਾਨ ਮੰਤਰੀ ਮੋਦੀ ਕੱਲ੍ਹ ਜਾਣਗੇ ਵਾਰਾਨਸੀ, ਟਰਾਮਾਂ ਸੈਂਟਰ ਦਾ ਕਰਨਗੇ ਉਦਘਾਟਨ

-- 27 June,2015

ਨਵੀਂ ਦਿੱਲੀ, 27 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਆਪਣੇ ਸੰਸਦੀ ਸੀਟ ਵਾਰਾਨਸੀ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਕੱਲ੍ਹ ਵਾਰਾਨਸੀ ਨੂੰ ਇੱਕ ਹੋਰ ਤੋਹਫ਼ਾ ਦੇਣਗੇ। ਵਾਰਾਨਸੀ ‘ਚ ਪ੍ਰਧਾਨ ਮੰਤਰੀ ਮੋਦੀ ਨਵੇਂ ਬਣੇ ਟਰਾਮਾਂ ਸੈਂਟਰ ਦਾ ਉਦਘਾਟਨ ਕਰਨਗੇ। ਇਸ ਟਰਾਮਾਂ ਸੈਂਟਰ ‘ਚ ਸਾਰੀਆਂ ਆਧੁਨਿਕ ਸੁਵਿਧਾਵਾਂ ਹਨ ਜਿਸਦੇ ਨਾਲ ਮਰੀਜ਼ਾਂ ਨੂੰ ਬਿਹਤਰ ਇਲਾਜ ਦੀ ਸਹੂਲਤ ਦਿੱਤੀ ਜਾ ਸਕੇਗੀ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਵੇਖਦੇ ਹੋਏ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਬੀਐਚਯੂ ਦੇ ਸੁਪਰ ਸਪੈਸ਼ਲਿਟੀ ਟਰਾਮਾਂ ਸੈਂਟਰ ਦਾ ਉਦਘਾਟਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵਾਰਾਨਸੀ ‘ਚ ਕੁੱਝ ਸੜਕ ਯੋਜਨਾਵਾਂ ਤੇ ਇੰਟੀਗਰੇਟੇਡ ਪਾਵਰ ਡਿਵੈਲਪਮੈਂਟ ਸਕੀਮ ਦਾ ਨੀਂਹ ਪੱਥਰ ਰੱਖਣਗੇ ਤੇ ਇੱਕ ਜਨਸਭਾ ਨੂੰ ਵੀ ਸੰਬੋਧਿਤ ਕਰਨਗੇ।

 

Facebook Comment
Project by : XtremeStudioz