Close
Menu

ਪ੍ਰਧਾਨ ਮੰਤਰੀ ਮੋਦੀ ਨੇ ਮੁਦਰਾ ਬੈਂਕ ਦੀ ਕੀਤੀ ਸ਼ੁਰੂਆਤ

-- 08 April,2015

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁਦਰਾ ਬੈਂਕ ਦੀ ਸ਼ੁਰੂਆਤ ਕੀਤੀ। ਵਿਗਿਆਨ ਭਵਨ ‘ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਦਰਾ ਬੈਂਕ ਨਾਲ ਛੋਟੇ ਕਾਰੋਬਾਰੀਆਂ ਨੂੰ ਕਾਫੀ ਲਾਭ ਪਹੁੰਚੇਗਾ। ਮੁਦਰਾ ਬੈਂਕ ਗਰੀਬਾਂ ਦੇ ਹੁਨਰ ਨੂੰ ਮਦਦ ਦੇਵੇਗਾ। ਨਾਲ ਹੀ ਛੋਟੇ ਕਰਜ਼ ਦੇਣ ਦਾ ਵੀ ਕੰਮ ਕਰੇਗਾ। ਮੁਦਰਾ ਬੈਂਕ ਤੋਂ ਛੋਟੇ ਕਾਰੋਬਾਰੀਆਂ ਨੂੰ ਇਸ ਬੈਂਕ ਤੋਂ ਸਸਤਾ ਕਰਜ਼ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਥੋੜ੍ਹੀ ਜਿਹੀ ਮਦਦ ਨਾਲ ਪਤੰਗ ਦਾ ਕਾਰੋਬਾਰ 500 ਕਰੋੜ ਤੋਂ 3500 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਕ ਸਾਲ ਬਾਅਦ ਵੱਡੇ ਬੈਂਕ ਇਸ ਮੁਦਰਾ ਬੈਂਕ ਤੋਂ ਗਾਹਕ ਮੰਗਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬਾਂ ਦਾ ਇਮਾਨ ਹੀ ਉਨ੍ਹਾਂ ਦੀ ਪੂੰਜੀ ਹੈ। ਲੋਕਾਂ ਨੂੰ ਰੋਜ਼ਗਾਰ ਦੇਣਾ ਸਰਕਾਰ ਦੀ ਤਰਜੀਹ ਹੈ। ਅੱਜ ਸਵੈ ਰੋਜ਼ਗਾਰ ਦੇ ਮੌਕੇ ਵਧਾਉਣ ਦੀ ਜ਼ਰੂਰਤ ਹੈ। ਮੁਦਰਾ ਬੈਂਕ ਛੋਟੇ ਉੱਦਮੀਆਂ ਨੂੰ 10 ਲੱਖ ਰੁਪਏ ਤੱਕ ਦੇ ਕਰਜ਼ ਦੇਵੇਗਾ। ਲਘੂ ਸੰਸਥਾਵਾਂ (ਐਮ.ਐਫ.ਆਈ.) ਲਈ ਰੈਗੂਲੇਟਰੀ ਦਾ ਵੀ ਕੰਮ ਕਰੇਗਾ। ਦੇਸ਼ ‘ਚ ਲਗਭਗ 5.77 ਕਰੋੜ ਲਘੂ ਉੱਦਮ ਇਕਾਈਆਂ ਹਨ।

Facebook Comment
Project by : XtremeStudioz