Close
Menu

ਪ੍ਰਧਾਨ ਮੰਤਰੀ ਮੋਦੀ ਹੀ ਕਰਦੇ ਹਨ ਅੰਤਿਮ ਫ਼ੈਸਲਾ-ਅਰੁਣ ਜੇਤਲੀ

-- 31 May,2015

ਨਵੀਂ ਦਿੱਲੀ, 31ਮਈ -ਪ੍ਰਧਾਨ ਮੰਤਰੀ ਕੋਲ ਹੀ ਸਭ ਸ਼ਕਤੀਆਂ ਹੋਣ ਦੀ ਆਲੋਚਨਾ ਨੂੰ ਰੱਦ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਮੋਦੀ ਸਭ ਨੂੰ ਸਮਝਕੇ ਤੇ ਅਨੁਭਵ ਲੈ ਕੇ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਹਨ, ਉਹ ਸਭ ਦੀ ਗੱਲ ਸੁਣਦੇ ਹਨ ਪਰ ਅੰਤਿਮ ਫ਼ੈਸਲਾ ਉਨ੍ਹਾਂ ਦਾ ਹੀ ਹੁੰਦਾ ਹੈ | ਜੇਤਲੀ ਨੇ ਕਿਹਾ ਕਿ ਮੋਦੀ ਦੀ ਸਥਿਤੀ ਪਿਛਲੇ 10 ਸਾਲ ਦੇ ਯੂ ਪੀ ਏ ਦੇ ਸ਼ਾਸਨ ਤੋਂ ਬਿਲਕੁਲ ਉਲਟ ਹੈ ਜਿਸ ‘ਚ ਮਨਮੋਹਨ ਸਿੰਘ ਕੋਲ ਕੋਈ ਵੀ ਸੱਤਾ ਦੀ ਸ਼ਕਤੀ ਨਹੀਂ ਸੀ | ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਪ੍ਰਧਾਨ ਮੰਤਰੀ ਹੀ ਅੰਤਿਮ ਫ਼ੈਸਲਾ ਕਰਦਾ ਹੈ |
ਜੇਤਲੀ ਨੇ ਸਵੀਕਾਰ ਕੀਤਾ ਕਿ ਨਰਿੰਦਰ ਮੋਦੀ ਇਕ ਮਜ਼ਬੂਤ ਨੇਤਾ ਹਨ ਤੇ ਉਹ ਸਭ ਕੁਝ ਸਮਝਕੇ ਹੀ ਹਰ ਫੈਸਲਾ ਕਰਦੇ ਹਨ | ‘ਆਪ ਕੀ ਅਦਾਲਤ’ ਪ੍ਰੋਗਰਾਮ ‘ਚ ਜੇਤਲੀ ਨੇ ਆਖਿਆ ਕਿ ਜੇਕਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਵਿਅਕਤੀਗਤ ਨਿਪੁੰਨਤਾ ਮੁਤਾਬਿਕ ਕਾਂਗਰਸ ਨੇ ਕੰਮ ਕਰਨ ਦਿੱਤਾ ਹੁੰਦਾ ਤਾਂ ਭਾਰਤ ਦਾ ਇਤਿਹਾਸ ਅੱਜ ਵੱਖਰਾ ਹੀ ਹੁੰਦਾ |

Facebook Comment
Project by : XtremeStudioz