Close
Menu

ਪ੍ਰਧਾਨ ਮੰਤਰੀ ਵਲੋਂ ਕਾਨੂੰਨ ਮੰਤਰੀ ਨੂੰ ਸਿੱਖ ਕਿਸਾਨਾਂ ਨੂੰ ਸੁਪਰੀਮ ਕੋਰਟ ‘ਚ ਪੂਰੀ ਸਹਾਇਤਾ ਉਪਲਬਧ ਕਰਵਾਉਣ ਦੇ ਆਦੇਸ਼

-- 07 August,2013

NVR_3586

ਨਵੀਂ ਦਿੱਲੀ,7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਪੀਲ ‘ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੇਂਦਰੀ ਕਾਨੂੰਨ ਮੰਤਰੀ ਕਪਿਲ ਸਿਬਲ ਨੂੰ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਸਿੱਖ ਕਿਸਾਨਾਂ ਨੂੰ ਸੁਪਰੀਮ ਕੋਰਟ ‘ਚ ਪੂਰੀ ਸਹਾਇਤਾ ਉਪਲਬਧ ਕਰਵਾਉਣ ਨੂੰ ਕਿਹਾ ਹੈ, ਜਿਹੜੇ ਗੁਜਰਾਤ ਦੇ ਕੱਛ ਇਲਾਕੇ ਤੋਂ ਆਪਣੇ ਜਮੀਨਾਂ ਤੋਂ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ।
ਬਾਜਵਾ ਨੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਦੇ ਨਾਲ ਗੁਜਰਾਤ ਦੇ ਸਿੱਖ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਏ.ਆਈ.ਸੀ.ਸੀ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਨੋਟਿਸ ‘ਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਪੱਖਪਾਤ ਨੂੰ ਲਿਆਉਾਂਦਾ।Ãੋਨੀਆ ਗਾਂਧੀ ਨੇ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਕਾਂਗਰਸ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਜਿਸ ਕੇਸ ਨੂੰ ਸੁਪਰੀਮ ਕੋਰਟ ‘ਚ ਵਧੀਆ ਵਕੀਲਾਂ ਵੱਲੋਂ ਲੜਿਆ ਜਾਵੇਗਾ। ਇਹ ਕੇਸ 27 ਅਗਸਤ ਨੂੰ ਉੱਚਲੀ ਅਦਾਲਤ ‘ਚ ਆਏਗਾ।

ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ 1965 ‘ਚ ਪਾਕਿਸਤਾਨ ਨਾਲ ਜੰਗ ਵੇਲੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਪੰਜਾਬ ਦੇ ਸਿੱਖਾਂ ਨੂੰ ਦੇਸ਼ ਦੇ ਬਾਰਡਰਾਂ ਦੀ ਜਮੀਨ ਨੂੰ ਉਪਜਾਊ ਬਣਾਉਣ ਤੇ ਇਸਦੀ ਰੱਖਿਆ ਕਰਨ ਦਾ ਸੱਦਾ ਦਿੱਤਾ ਸੀ। ਕਈ ਕਿਸਾਨਾਂ ਨੇ ਕੱਛ ਇਲਾਕੇ ‘ਚ ਜਮੀਨ ਲਈ ਤੇ ਉਥੇ ਵੱਸ ਗਏ। ਹੁਣ 40 ਸਾਲਾਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਜਮੀਨ ਵੇਚਣ ਤੇ ਪੰਜਾਬ ਵਾਪਸ ਜਾਣ ਦੇ ਆਦੇਸ਼ ਦਿੱਤੇ ਹਨ। 22 ਅਕਤੂਬਰ, 2010 ਨੂੰ ਕੱਛ ਦੇ ਜਿਲ੍ਹਾ ਕਲੈਕਟਰ ਨੇ ਬੰਬੇ ਟੇਨੇਂਸੀ ਤੇ ਐਗਰੀਕਲਚਰ ਲੈਂਡ (ਵਿਦਰਭ ਰੀਜਨ ਐਂਡ ਕੱਛ ਏਰੀਆ) ਐਕਟ 1958 ਤਹਿਤ ਉਨ੍ਹਾਂ ਨੂੰ ਬਾਹਰਲਾ ਕਰਾਰ ਦਿੱਤਾ ਸੀ। ਕਲੈਕਟਰ ਨੇ ਉਨ੍ਹਾਂ ਦੇ ਜਮੀਨੀ ਰਿਕਾਰਡ ਜਬਤ ਕਰ ਲਏ ਸਨ।

ਮਾਨਯੋਗ ਗੁਜਰਾਤ ਹਾਈਕੋਰਟ ਦੀ ਫੁੱਲ ਬੈਂਚ ਨੇ ਗੁਜਰਾਤ ਸਰਕਾਰ ਦੇ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਸੀ। ਮਗਰ ਮੋਦੀ ਨੇ ਇਨ੍ਹਾਂ ਆਦੇਸ਼ਾਂ ਖਿਲਾਫ ਸੁਪਰੀਮ ਕੋਰਟ ‘ਚ ਐਸ਼ਐਲ਼ਪੀ ਦਾਇਰ ਕਰਨ ਦਾ ਫੈਸਲਾ ਕੀਤਾ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਦੇ ਫੈਸਲੇ ਨੇ ਉਸਦੀ ਘੱਟ ਗਿਣਤੀ ਵਿਰੋਧੀ ਤੇ ਕਿਸਾਨ ਵਿਰੋਧੀ ਸੋਚ ਨੂੰ ਸਾਹਮਣੇ ਲਿਆ ਦਿੱਤਾ ਹੈ, ਜਿਹੜਾ ਵਿਕਾਸ ਦੇ ਵੱਡੇ ਦਾਅਵੇ ਕਰਦਾ ਹੈ। ਮੋਦੀ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੋ ਦੇਸ਼ ਦੀ ਏਕਤਾ ਲਈ ਖਤਰਨਾਕ ਹੈ।

ਕਾਂਗਰਸੀ ਸੰਸਦ ਮੈਂਬਰਾਂ ‘ਚ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਕੇਂਦਰੀ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ, ਮੋਹਿੰਦਰ ਸਿੰਘ ਕੇæਪੀ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ, ਸੁਖਦੇਵ ਸਿੰਘ ਲਿਬੜਾ, ਵਿਜੇ ਇੰਦਰ ਸਿੰਗਲਾ, ਰਵਨੀਤ ਸਿੰਘ ਬਿੱਟੂ ਤੇ ਦੀਪਇੰਦਰ ਸਿੰਘ ਹੁੱਡਾ ਸ਼ਾਮਿਲ ðÔ¶੍ਵ

Facebook Comment
Project by : XtremeStudioz