Close
Menu

ਪ੍ਰਧਾਨ ਮੰਤਰੀ ਵੱਲੋਂ ਆਪਣੇ ਮੰਤਰੀ ਨੂੰ ਬਚਾਉਣ ਦੇ ਲਈ ਪੈਂਡੂਆਂ ਨੂੰ ਅਯੋਗ ਦੱਸਣ ਵਾਲਾ ਬਿਆਨ ਵਾਪਸ ਲੈਣਾ ਚਾਹੀਦਾ – ਜਾਖੜ

-- 05 December,2014

ਚੰਡੀਗੜ੍ਹ, ਅੱਜ ਵਿਰੋਧੀ ਧਿਰ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨਮੰਤਰੀ ਵੱਲੋਂ ਆਪਣੇ ਇਕ ਮੰਤਰੀ ਦੇ ਬਚਾਵ ਦੇ ਲਈ ਉਸਨੂੰ ਪੈਂਡੂ ਪ੍ਰਿਸ਼ਠਭੂਮੀ ਵਾਲਾ ਦੱਸ ਕੇ ਉਸ ਵੱਲੋਂ ਬੋਲੀ ਗਲਤ ਭਾਸ਼ਾ ਨੂੰ ਅਨਦੇਖਾ ਕਰਨਾ ਸਹੀ ਨਹੀਂ ਹੈ। ਪ੍ਰਧਾਨਮੰਤਰੀ ਦਾ ਅਜਿਹਾ ਬਿਆਨ ਜਿਸ ਚ ਪੈਂਡੂਆਂ ਨੂੰ ਅਸਭ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਤੋਂ ਦੇਸ਼ ਦੇ ਸਾਰੇ ਪੈਂਡੂਆਂ ਦਾ ਅਪਮਾਨ ਹੈ। ਉਨ•ਾਂ ਨੇ ਕਿਹਾ ਕਿ ਜਦ ਭਾਜਪਾ ਨੇ ਉਨ•ਾਂ ਨੂੰ ਪ੍ਰਧਾਨਮੰਤਰੀ ਪਦ ਦਾ ਉਮੀਦਵਾਰ ਘੋਸ਼ਿਤ ਕੀਤਾ ਸੀ ਤਾਂ ਤਦ ਉਨ•ਾਂ ਦੇ ਪਿਛੋਕੜ ਤੇ ਵੀ ਸਵਾਲ ਉਠੇ ਸੀ ਤਾਂ ਇਸਦੇ ਲਈ ਪੂਰੀ ਭਾਜਪਾ ਨੇ ਇਸਦਾ ਵਿਰੋਧ ਕੀਤਾ ਸੀ। ਹੁਣ ਉਹ ਖੁਦ ਦੇਸ਼ ਨੂੰ ਵੰਡਣ ਵਾਲੀ ਸ਼ਬਦਾਵਲੀ ਦਾ ਇਸਤੇਮਾਲ ਕਰ ਰਹੇ ਹਨ। ਦਿੱਤੀ ਚ ਵਿਧਾਨਸਭਾ ਚੋਣਾਂ ਚ ਜਿੱਤ ਹਾਸਲ ਕਰਨ ਦੇ ਲਈ ਇਕ ਜਨਸਭਾ ਚ ਆਪਤੀਜਨਕ ਬਿਆਨ ਦੇਣ ਵਾਲੀ ਖਾਦ ਪ੍ਰਸੰੰਸਕਰਨ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਦੇ ਬਚਾਵ ਦੇ ਲਈ ਭਾਜਪਾ ਨੇਤਾਵਾਂ ਵੱਲੋਂ ਹਰ ਤਰ•ਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼੍ਰੀ ਜਾਖੜ ਨੇ ਪ੍ਰਧਾਨਮੰਤਰੀ ਤੋਂ ਲੋਕਸਭਾ ਪੈਂਡੂਆਂ ਨੂੰ ਅਪਮਾਨਿਤ ਕਰਨ ਵਾਲੇ ਇਸਤੇਮਾਲ ਕੀਤੇ ਸ਼ਬਦ ਬਿਨਾ ਦੇਰੀ ਵਾਪਸ ਲੈਣ ਦੀ ਮੰਗ ਕੀਤੀ ਹੈ।
ਉਨ•ਾਂ ਨੇ ਕਿਹਾ ਕਿ ਭਾਜਪਾ ਨੇਤਾ ਪਹਿਲਾਂ ਆਪਤੀਜਨਕ ਬਿਆਨਬਾਜੀ ਕਰਦੇ ਹਨ ਬਾਅਦ ਚ ਉਸਨੂੰ ਮਰਿਆਦਾਵਾਂ ‘ਚ ਰਹਿਣ ਦਾ ਪਾਠ ਪੜਾ ਕੇ ਉਸਨੂੰ ਮੁਆਫ ਕਰ ਦਿੰਦੇ ਹਨ। ਕੇਂਦਰੀ ਮੰਤਰੀ ਵੱਲੋਂ ਸ਼ਰੇਆਮ ਇਕ ਜਨਸਭਾ ਚ ਜਨਤਾ ਨੂੰ ਵੰਡਣ ਵਾਲੇ ਬਿਆਨ ਦੇਣ ਬਾਅਦ ਚ ਭਾਜਪਾ ਵੱਲੋਂ ਉਸਨੂੰ ਨਈ ਮੰਤਰੀ ਹੋਣ ਕਾਰਨ ਮੁਆਫ ਕਰਨਾ ਸਹੀ ਨਹੀਂ, ਚਾਹੇ ਉਹ ਮੰਤਰੀ ਹੁਣ ਬਣੀ ਹੈ, ਲੇਕਿਨ ਸਮਾਜ ਦਾ ਹਿੱਸਾ ਤਾਂ ਉਹ ਪਹਿਲੇ ਤੋਂ ਹੀ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਭਾਜਪਾ ਇਕ ਰਣਨੀਤੀ ਦੇ ਤਹਿਤ ਦੇਸ਼ ਨੂੰ ਵੰਡਣ ਚ ਲੱਗੀ ਹੈ। ਭਾਜਪਾ ਨੇਤਾ ਜੇਕਰ ਦੇਸ਼ ਹਿਤ ਚ ਹੁੰਦੇ ਤਾਂ ਜਲਦ ਹੀ ਰਾਜਮੰਤਰੀ ਸਾਧਵੀ ਨਿਰੰਜਨ ਜਯੋਤੀ ਨੂੰ ਮੰਤਰੀਪਦ ਤੋਂ ਬਰਖਾਸਤ ਕਰਦੇ।

Facebook Comment
Project by : XtremeStudioz