Close
Menu

ਪ੍ਰਧਾਨ ਮੰਤਰੀ ਵੱਲੋਂ ਇਸਲਾਮਿਲ ਸਟੇਟ ਵਿਰੁੱਧ ਮਿਸ਼ਨ ਵਿੱਚ ਵਾਧੇ ਦਾ ਪ੍ਰਸਤਾਵ ਪੇਸ਼

-- 27 March,2015

ਟੋਰਾਂਟੋ , ਕੰਜ਼ਰਵਿਟਵ ਸਰਕਾਰ ਵੱਲੋਂ ਮੰਗਲਵਾਰ ਨੂੰ ਪੇਸ਼ ਸੀਰੀਆ ਵਿੱਚ ਇਸਲਾਮਿਲ ਸਟੇਟ ਅੱਤਵਾਦੀਆਂ ਵਿਰੁੱਧ ਹਵਾਈ ਹਮਲਿਆਂ ਦੇ ਸਮੇਂ ਵਿੱਚ ਵਾਧੇ ਦੇ ਪ੍ਰਸਤਾਵ ਤੇ ਵਿਰੋਧੀ ਪਾਰਟੀਆਂ ਨੇ ਇੱਕ ਅਵਾਜ਼ ਵਿੱਚ ਇਸ ਦਾ ਵਿਰੋਧ ਕੀਤਾ ਹੈ।
ਵਿਰੋਧੀ ਧਿਰ ਦੇ ਨੇਤਾ ਟੌਮ ਮੁਲਕੇਅਰ ਦਾ ਕਹਿਣਾ ਹੈ ਕਿ ਇਸ ਮਿਸ਼ਨ ਵਿੱਚ ਵਾਧਾ ਕਰਕੇ ਅਸੀਂ ਸੀਰੀਆ ਦੇ ਨੇਤਾ ਬਸ਼ਰ ਅਲ-ਅੱਸਾਦ ਦੀ ਮੱੱਦਦ ਕਰ ਰਹੇ ਹਾਂ ਜਿਸ ਤੇ ਅੰਤਰਰਾਸ਼ਟਰੀ ਭਾਈਚਾਰੇ ਨੇ ਆਪਣੇ ਹੀ ਲੋਕਾਂ ਦੇ ਘਾਣ ਦੇ ਦੋਸ਼ ਲਗਾਏ ਹੋਏ ਹਨ।
ਮੁਲਕੇਅਰ ਦਾ ਕਹਿਣਾ ਹੈ ਕਿ ਮੈਂਨੂੰ ਇਹ ਸ਼ਰਮਨਾਕ ਲੱਗਦਾ ਹੈ। ਆਪਣੇ ਵਰਦੀਧਾਰੀ ਔਰਤਾਂ ਅਤੇ ਮਰਦਾਂ ਨੂੰ ਅੱਸਾਦ ਵਰਗੇ ਵਿਅਕਤੀ ਦੀ ਮੱਦਦ ਲਈ ਭੇਜ ਰਹੇ ਹਾਂ।
ਪਾਰਲੀਮੈਂਟ ਹਿੱਲ ਤੇ ਆਪਣੀ ਹਫਤਾਵਰੀ ਕੌਕਸ ਮੀਟਿੰਗ ਤੋਂ ਬਾਹਰ ਨਿੱਕਲਦਿਆਂ ਪੱਤਰਕਾਰਾਂ ਨਾਲ਼ ਗੱਲ ਕਰਦਿਆਂ ਮੁਲਕੇਅਰ ਨੇ ਕਿਹਾ “ਅੱਸਾਦ ਦੀ ਮੱਦਦ ਕਰਨਾ ਸ਼ਰਮਨਾਕ ਹੈ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।“
ਬੁੱਧਵਾਰ ਸਵੇਰੇ ਵਿਦੇਸ਼ ਮੰਤਰੀ ਰੌਬ ਨਿੱਕਲਸਨ ਨੇ ਸਿੱਧੇ ਤੌਰ ਤੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਕੈਨੇਡੀਅਨ ਅਧਿਕਾਰੀਆਂ ਨੇ ਸੀਰੀਆ ਦੇ ਅਧਿਕਾਰੀਆਂ ਨਾਲ਼ ਉਹਨਾਂ ਦੇ ਖ਼ੇਤਰ ਵਿੱਚ ਯੋਜਨਾ ਅਧੀਨ ਮਿਲਟਰੀ ਮਿਸ਼ਨ ਬਾਰੇ ਸਾਵਧਾਨ ਕੀਤਾ ਹੈ ਜਾਂ ਨਹੀਂ। ਨਿੱਕਲਸਨ ਨੇ ਅੱਸਾਦ ਸਰਕਾਰ ਨੂੰ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਅੱਤਵਾਦੀ ਬੁਲਾਇਆ ਹੈ ਪਰ ਕਿਹਾ ਕਿ ਕੈਨੇਡਾ ਦਾ ਰੋਲ ਆਈਸਸ ਨੂੰ ਖ਼ਤਮ ਕਰਨ ਤੱਕ ਹੀ ਹੈ।
ਉਹਨਾਂ ਕਿਹਾ ਕਿ ਸੀਰੀਆ ਆਈਸਸ ਦੇ ਇਰਾਕ ਵਿੱਚ ਹਮਲਿਆਂ ਨੂੰ ਜਾਂ ਤੋਂ ਰੋਕਣ ਦੇ ਅਸਮਰੱਥ ਹੈ ਜਾਂ ਉਹ ਅਜਿਹਾ ਕਰਨਾ ਨਹੀਂ ਚਾਹੁੰਦਾ। ਉਹਨਾਂ ਕਿਹਾ ਕਿ ਸਾਡੀ ਲੜਾਈ ਆਈਸਸ ਵਿਰੁੱਧ ਹੈ। ਲਿਬਰਲ ਨੇਤਾ ਜਸਟਿਨ ਟਰੂਡੋ ਨੇ ਫੈਡਰਲ ਸਰਕਾਰ ਤੇ ਦੋਸ਼ ਲਗਾਇਆ ਹੈ ਕਿ ਉਹ ਇਸ ਮਿਸ਼ਨ ਬਾਰੇ ਜ਼ਿੰਮੇਵਾਰੀ ਤੋਂ ਕੰਮ ਨਹੀਂ ਲੈ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ‘ਬਚਾਓ ਦੀ ਜ਼ਿੰਮੇਵਾਰੀ’ (ਆਰ2ਪੀ) ਦੇ ਅਸੂਲ ਤੋਂ ਅੱਖੋਂ ਪਰੋਖੇ ਕਰ ਰਹੀ ਹੈ। ਆਰ2ਪੀ ਆਦਰਸ਼ ਮੁਲਕਾਂ ਨੂੰ ਉਹਨਾਂ ਅਜ਼ਾਦ ਮੁਲਕਾਂ ਦੇ ਅੰਦਰ ਦਖਲ ਦੇਣ ਦੀ ਆਗਿਆ ਦਿੰਦਾ ਹੈ ਜੋ ਮੁਲਕ ਆਪਣੇ ਨਾਗਰਿਕਾਂ ਦੀ ਨਸਲਕੁਸ਼ੀ, ਜੰਗੀ ਜੁਰਮਾਂ ਤੋਂ ਬਚਾਉਣ ਵਿੱਚ ਅਸਫਲ ਰਹਿੰਦੇ ਹਨ।
ਟਰੂਡੋ ਦਾ ਕਹਿਣਾ ਹੈ ਕਿ ਸਾਡਾ ਵਿਸ਼ਵਾਸ ਹੈ ਕਿ ਅਜਿਹਾ ਕਰਕੇ ਅਸੀਂ ਅੱਸਾਦ ਦਾ ਸੀਰੀਆ ਦੀ ਸਰਕਾਰ ਤੇ ਗਰਿੱਪ ਹੋਰ ਮਜਬੂਤ ਕਰ ਰਹੇ ਹਾਂ।
ਮੁਲਕੇਅਰ ਦਾ ਕਹਿਣਾ ਹੈ ਕਿ ਜੇਕਰ ਅਗਲੀਆਂ ਚੋਣਾਂ ਵਿੱਚ ਐੱਨਥਡੀਥਪੀਥ ਸਰਕਾਰ ਬਣਾਉਂਦੀ ਹੈ ਤਾਂ ਅਸੀਂ ਆਪਣੇ ਜਵਾਨਾਂ ਨੂੰ ਵਾਪਿਸ ਬੁਲਾਵਾਂਗੇ।
ਟਰੂਡੋ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਆਪਣੀ ਮਿਲਟਰੀ ਨੂੰ ਅੱਗੇ ਹੋ ਕੇ ਲੜਨ ਦੀ ਬਜਾਏ ਕਿਸੇ ਵੀ ਮਿਸ਼ਨ ਵਿੱਚ ਸਥਾਨਕ ਫੋਰਸਾਂ ਨੂੰ ਟਰੇਨ ਕਰਨ ਲਈ ਭੇਜਣਗੇ।
ਵੀਰਵਾਰ ਨੂੰ ਮਿਸ਼ਨ ਦੇ ਪ੍ਰਸਤਾਵ ਤੇ ਬਹਿਸ ਸ਼ੁਰੂ ਹੋਵੇਗੀ। ਦੋਵੇਂ ਮੁਲਕੇਅਰ ਅਤੇ ਟਰੂਡੋ ਕਹਿ ਚੁੱਕੇ ਹਨ ਉਹ ਇਸ ਮਿਸ਼ਨ ਦੇ ਵਿਰੋਧੀ ਵਿੱਚ ਵੋਟ ਪਾਉਣਗੀਆਂ।
ਜਦੋਂ ਕਿ ਨਿੱਕਲਸਨ ਨੇ ਇਸ ਗੱਲ ਤੋਂ ਵੀ ਸਿੱਧੇ ਤੌਰ ਤੇ ਇਨਕਾਰ ਨਹੀਂ ਕੀਤਾ ਕਿ ਆਈਸਸ ਮਿਸ਼ਨ ਨੂੰ ਅੱਗੇ ਇਰਾਕ ਅਤੇ ਸੀਰੀਆ ਤੋਂ ਬਾਹਰ ਨਹੀਂ ਵਧਾਏਗਾ।
ਨਿੱਕਲਸਨ ਨੇ ਬੁੱਧਵਾਰ ਨੂੰ ਦੱਸਿਆ ਕਿ ਕੈਨੇਡਾ ਦਾ ਯੋਗਦਾਨ ਸਾਥੀ ਮੁਲਕਾਂ ਨਾਲ਼ ਮਿਲ ਕੇ ਇਰਾਕ ਦੀ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਵਿਰੁੱਧ ਹਵਾਈ ਹਮਲਿਆਂ ਵਿੱਚ ਹਿੱਸਾ ਲੈਣਾ ਹੈ। ਜਦੋਂ ਨਿੱਕਲਸਨ ਨੂੰ ਇਹ ਪੁੱਛਿਆ ਗਿਆ ਕਿ ਕੀ ਕੈਨੇਡਾ ਉਹਨਾਂ ਗਰੁੱਪਾਂ ਨੂੰ ਟਾਰਗੈੱਟ ਕਰੇਗਾ ਜੋ ਆਈਸਸ ਵੱਲੋਂ ਮਾਨਤਾ ਪ੍ਰਾਪਤ ਹਨ ਜਾਂ ਉਹਨਾਂ ਮੁਲਕਾਂ ਤੇ ਬੰਬਾਰੀ ਕਰੇਗਾ ਜਿੰਨ•ਾਂ ਵਿੱਚ ਇਹ ਕਾਰਵਾਈਆ ਚਲਾ ਰਹੇ ਹਨ ਤਾਂ ਨਿੱਕਲਸਨ ਨੇ ਇਸ ਸਵਾਲ ਦਾ ਕੋਈ ਸਿੱਧਾ ਜਵਾਬ ਨਹੀਂ ਦਿੱਤਾ।
ਨਿੱਕਲਸਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੋਸ਼ਨ ਦਾ ਮਕਸਦ ਬਿੱਲਕੁੱਲ ਸਾਫ ਹੈ ਕਿ ਇਸ ਮਿਸ਼ਨ ਨੂੰ ਇੱਕ ਸਾਲ ਅੱਗੇ ਵਧਾਉਣਾ ਹੈ। ਉਹਨਾਂ ਦੱਸਿਆ ਕਿ ਅਸੀਂ ਇਰਾਕ ਵਿੱਚ ਮਿਸ਼ਨ ਅੱਗੇ ਵਧਾ ਰਹੇ ਹਾਂ ਅਤੇ ਇਸ ਨੂੰ ਸੀਰੀਆ ਤੱਕ ਵਧਾਇਆ ਜਾ ਚੁੱਕਾ ਹੈ। ਅਸੀਂ ਇਸ ਮੋਸ਼ਨ ਤੇ ਬਿੱਲਕੁੱਲ ਸਪੱਸ਼ਟ ਹਾਂ ਅਤੇ ਇਹ ਮੋਸ਼ਨ ਸਿਰਫ ਤੇ ਸਿਰਫ ਇਸ ਲਈ ਹੀ ਹੈ।
ਮੋਸ਼ਨ ਵਿੱਚ ਕੈਨੇਡਾ ਦੇ ਮਿਸ਼ਨ ਨੂੰ 30 ਮਾਰਚ 2016 ਤੋਂ ਅੱਗੇ ਨਹੀਂ ਵਧਾਉਣਾ ਹੈ।

Facebook Comment
Project by : XtremeStudioz