Close
Menu

ਪ੍ਰਧਾਨ ਮੰਤਰੀ ਹਾਰਪਰ ਨੇ ਗਿਣਾਈਆਂ 2014 ਦੌਰਾਨ ਅਪਣੀ ਸਰਕਾਰ ਦੀਆਂ ਪ੍ਰਾਪਤੀਆਂ

-- 02 January,2015

* ਨਵੇਂ ਸਾਲ ਦੌਰਾਨ ਹੋਰ ਮਜ਼ਬੂਤ ਇਰਾਦੇ ਨਾਲ ਕੰਮ ਕਰਨ ਦਾ ਐਲਾਨ

ਟੋਰਾਂਟੋ : ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਅਪਣੀ ਸਰਕਾਰ ਦੀਆਂ ਪਿਛਲੇ ਸਾਲ 2014 ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਬਹੁਤ ਹੀ ਗਰਮਜੋਸ਼ੀ ਨਾਲ ਕੀਤਾ ਹੈ। ਸਰਕਾਰ ਦੀਆਂ ਪ੍ਰਾਪਤੀਆਂ ਦੀ ਲੰਬੀ ਚੌੜੀ ਸੂਚੀ ਦਾ ਜ਼ਿਕਰ ਕਰਦਿਆਂ ਉਨ•ਾਂ ਅਪਣੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਕਾਫ਼ੀ ਮਾਣ ਮਹਿਸੂਸ ਕੀਤਾ ਹੈ। ਅਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਨ•ਾਂ ਕਿਹਾ ਕਿ ਉਨ•ਾਂ ਨੂੰ ਇਸ ਗੱਲ ਦਾ ਫ਼ਖ਼ਰ ਹੈ ਕਿ ਉਨ•ਾਂ ਦੀ ਸਰਕਾਰ ਨੇ ਸਾਲ 2014 ਦੌਰਾਨ ਕੈਨੇਡਾ ਅਤੇ ਕੈਨੇਡਾ ਵਾਸੀਆਂ ਲਈ ਸਮਰਪਿਤ ਹੋ ਕੇ ਕੰਮ ਕੀਤਾ ਹੈ। ਉਨ•ਾਂ ਦਸਿਆ ਕਿ ਉਨ•ਾਂ ਦੀ ਸਰਕਾਰ ਨੇ ਬੱਚਿਆਂ ਦੀ ਸਿਹਤ ਬਾਰੇ ਟੈਕਸ ਵਿਚ ਕਟੌਤੀ ਕੀਤੀ ਅਤੇ ਟੈਕਸ ਵਾਪਸ ਕਰਵਾਇਆ। ਸਾਲ 2014 ਦੌਰਾਨ ਕੈਨੇਡਾ ਦਾ ਪਰਵਾਰਾਂ ਨੂੰ 1100 ਡਾਲਰ ਪ੍ਰਤੀ ਸਾਲ ਦਾ ਫ਼ਾਇਦਾ ਹੋਇਆ। ਉਨ•ਾਂ ਦੱਸਿਆ ਕਿ ਉਨ•ਾਂ ਦੀ ਸਰਕਾਰ ਨੇ ਪੂਰੇ ਦੇਸ਼ ਵਿਚ ਕਈ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਅਤੇ ਕੁੱਝ ਮੁਕੰਮਲ ਵੀ ਕਰ ਲਏ ਗਏ। ਨਿਊ ਬਿਲਡਿੰਗ ਕੈਨੇਡਾ ਫ਼ੰਡ ਅਤੇ ਹੋਰ ਨਿਵੇਸ਼ ਰਾਹੀਂ ਕਈ ਵੱਡੇ ਪ੍ਰਾਜੈਕਟ ਪੂਰੇ ਕੀਤੇ। ਸੜਕਾਂ ਬਣਾਈਆਂ ਗਈਆਂ, ਪੁਲ ਬਣਾਏ ਗਏ, ਆਵਾਜਾਈ ਦੇ ਸਾਧਨਾਂ ਨੂੰ ਮਜ਼ਬੂਤ ਕੀਤਾ ਗਿਆ। ਹਵਾਈ ਅੱਡੇ ਬਣਾਏ ਗਏ ਅਤੇ ਰੇਲ ਸੇਵਾਵਾਂ ਨੂੰ ਹੋਰ ਪ੍ਰਫੁਲਤ ਕੀਤਾ ਗਿਆ। ਇਹੀ ਨਹੀਂ, ਬੇਰੁਜ਼ਗਾਰਾਂ ਲਈ ਨਵੀਆਂ ਨੌਕਰੀਆਂ ਦੀ ਵਿਵਸਥਾ ਕੀਤੀ ਗਈ। ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਦੱਸਿਆ ਕਿ ਕੈਨੇਡਾ ਸਰਕਾਰ ਨੇ ਯੂਰਪੀਅਨ ਯੂਨੀਅਨ ਅਤੇ ਕੋਰੀਆ ਨਾਲ ਵਪਾਰਕ ਨਜ਼ਰੀਏ ਤੋਂ ਕਰੀਬੀ ਰਿਸ਼ਤੇ ਬਣਾਉਣ ਲਈ ਕਦਮ ਚੁੱਕੇ ਜਿਸ ਦੇ ਬਹੁਤ ਸਾਰੇ ਸਾਰਥਕ ਨਤੀਜੇ ਵੀ ਸਾਹਮਣੇ ਆਏ। ਇਨ•ਾਂ ਦੇਸ਼ਾਂ ਨਾਲ ਵਪਾਰ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕੀਤੀ ਗਈ ਅਤੇ ਨੌਕਰੀਆਂ ਦੀ ਵਿਵਸਥਾ ਦਾ ਪਤਾ ਲਗਾਇਆ ਗਿਆ। ਉਨ•ਾਂ ਕਿਹਾ ਕਿ ਸਰਕਾਰ ਨੇ ਪਿਛਲੇ ਬਜਟਾਂ ਤੋਂ ਸਿਖਿਆ ਲੈਂਦਿਆਂ 2105 ਦੇ ਬਜਟ ਬਾਰੇ ਪਹਿਲਾਂ ਹੀ ਇਕ ਯੋਜਨਾ ਤਹਿਤ ਸੰਤੁਲਨ ਬਣਾਇਆ ਹੋਇਆ ਹੈ। ਉਨ•ਾਂ ਦੱਸਿਆ ਕਿ ਉਨ•ਾਂ ਦੀ ਸਰਕਾਰ ਨੇ ਦੇਸ਼ ਅੰਦਰ ਅਤੇ ਵਿਦੇਸ਼ਾਂ ਵਿਚ ਰਹਿ ਰਹੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਅਹਿਮ ਕਦਮ ਚੁਕੇ ਹਨ। ਨਿਆਪਾਲਿਕਾ ਦਾ ਜ਼ਿਕਰ ਕਰਦਿਆਂ ਉਨ•ਾਂ ਦੱਸਿਆ ਕਿ ਉਨ•ਾਂ ਦੀ ਸਰਕਾਰ ਨੇ ਬੇਕਸੂਰ ਲੋਕਾਂ ਨੂੰ ਝੂਠੇ ਮੁਕੱਦਮਿਆਂ ਵਿਚ ਫਸਾਉਣ ਵਾਲਿਆਂ ਲਈ ਸਖ਼ਤ ਕਾਨੂੰਨ ਬਣਾਏ ਹਨ ਅਤੇ ਕਾਨੂੰਨ ਦੀ ਰੱਖਿਆ ਕਰਨ ਵਾਲਿਆਂ ਦੀ ਸੁਰੱਖਿਆ ਅਤੇ ਅਧਿਕਾਰਾਂ ਵਿਚ ਵਾਧਾ ਕੀਤਾ ਹੈ। ਹਾਰਪਰ ਨੇ ਕਿਹਾ ਕਿ ਰੂਸੀ ਫ਼ੌਜਾਂ ਦੀ ਘੁਸਪੈਠ ਨੂੰ ਰੋਕਣ ਲਈ ਕਦਮ ਚੁਕੇ ਗਏ ਅਤੇ ਇਰਾਕ ਵਿਚ ਇਸਲਾਮਿਕ ਸਟੇਟ ਜਿਸ ਨੂੰ ਆਈ ਐਸ ਆਈ ਐਲ ਕਿਹਾ ਜਾਂਦਾ ਹੈ, ਦਾ ਮੁਕਾਬਲਾ ਕੀਤਾ ਹੈ। ਇਸ ਜਥੇਬੰਦੀ ਤੋਂ ਨਾ ਸਿਰਫ਼ ਕੈਨੇਡਾ ਨੂੰ ਖ਼ਤਰਾ ਹੈ ਬਲਕਿ ਮੱਧ ਪੂਰਬ ਦੇ ਸਾਰੇ ਦੇਸ਼ ਦੀ ਇਸ ਜਥੇਬੰਦੀ ਨੂੰ ਖ਼ਤਰਨਾਕ ਮੰਨ ਰਹੇ ਹਨ। ਹਾਰਪਰ ਨੇ ਦੱਸਿਆ ਕਿ ਉਨ•ਾਂ ਦੀ ਸਰਕਾਰ ਨੇ ਔਰਤਾਂ ਅਤੇ ਬੱਚਿਆਂ ਦੀ ਹੱਕਾਂ ਦੀ ਰਾਖੀ ਲਈ ਕੌਮਾਂਤਰੀ ਪੱਧਰ ਤਕ ਅਹਿਮ ਭੂਮਿਕਾ ਨਿਭਾਈ ਹੈ। ਬੱਚਿਆਂ ਦੀ ਸਿਹਤ ਅਤੇ ਪਾਲਣ ਪੋਸ਼ਣ ਵਲ ਧਿਆਨ ਕੇਂਦਰਤ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਉਨ•ਾਂ ਦੀ ਸਰਕਾਰ ਇਜ਼ਰਾਈਲ ਦੀ ਲਗਾਤਾਰ ਮਦਦ ਕਰ ਰਹੀ ਹੈ। ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆ ਸਟੀਫ਼ਨ ਹਾਰਪਰ ਨੇ ਕਿਹਾ ਕਿ ਨਵੇਂ ਸਾਲ 2015 ਦੌਰਾਨ ਵੀ ਸਾਲ 2014 ਵਾਲੀਆਂ ਪ੍ਰਾਪਤੀਆਂ ਵਾਂਗ ਚੜ•ਦੀਕਲ ਵਿਚ ਰਹਿ ਕੇ ਕੰਮ ਕੀਤਾ ਜਾਵੇਗਾ। ਦੇਸ਼ ਦੀ ਖ਼ੁਸ਼ਹਾਲੀ, ਤਰੱਕੀ ਅਤੇ ਸੁਰੱਖਿਆ ਵੱਲ ਧਿਆਨ ਦਿਤਾ ਜਾਵੇਗਾ। ਇਸ ਦੇ ਨਾਲ ਹੀ ਵਿਭਿੰਨਤਾ ਭਰੇ ਕੈਨੇਡਾ ਨੂੰ ਇਕ ਜੁਟ ਰਖਣ ਲਈ ਕੋਸ਼ਿਸ਼ ਕੀਤੀ ਜਾਵੇਗੀ।

Facebook Comment
Project by : XtremeStudioz