Close
Menu

ਪ੍ਰਭਾ ਨੇ ਦੇਖ ਲਿਆ ਸੀ ਕਾਤਲ, ਰਹਿਮ ਦੀ ਮੰਗੀ ਸੀ ਭੀਖ਼

-- 10 March,2015

ਸਿਡਨੀ, ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿਡਨੀ ਦੇ ਬਾਹਰਵਾਰ ਜਿਹੜੀ ਭਾਰਤੀ ਮਹਿਲਾ ਸੂਚਨਾ ਤਕਨਾਲੋਜੀ ਪ੍ਰੋਫ਼ੈਸ਼ਨਲ ਨੂੰ ਚਾਕੂ ਮਾਰ ਕੇ ਕਤਲ ਕੀਤਾ ਗਿਆ ਉਸ ਨੇ ਕਾਤਲ ਨੂੰ ਆਪਣੇ ਵੱਲ ਆਉਂਦਿਆਂ ਦੇਖ ਲਿਆ ਸੀ ਤੇ ਅੰਤਲੇ ਪਲਾਂ ’ਚ ਉਸ ਨੇ ਰਹਿਮ ਦੀ ਭੀਖ ਮੰਗੀ ਸੀ। ਉਂਜ, ਪੁਲੀਸ ਇਸ ਮਾਮਲੇ ਦੀ ਇਸ ਕੋਣ ਤੋਂ ਜਾਂਚ ਕਰ ਰਹੀ ਹੈ ਕਿ ਕੀ ਇਸ ਦਾ ਪਿਛਲੇ ਸਾਲ ਹੋਏ ਜਿਨਸੀ ਹਮਲਿਆਂ ਨਾਲ ਕੋਈ ਸਬੰਧ ਹੈ।
41 ਸਾਲਾ ਪ੍ਰਭਾ ਅਰੁਣ ਕੁਮਾਰ ਨੂੰ ਲੰਘੇ ਸ਼ਨਿਚਰਵਾਰ ਵੈਸਟਮੀਡ ਦੇ ਪੈਰਾਮੈਟਾ ਪਾਰਕ ਵਿੱਚ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ ਜਦੋਂ ਉਹ ਭਾਰਤ ਰਹਿੰਦੇ ਆਪਣੇ ਪਤੀ ਨਾਲ ਫੋਨ ’ਤੇ ਗੱਲਾਂ ਕਰ ਰਹੀ ਸੀ।
ਪੁਲੀਸ ਨੇ ਕੱਲ੍ਹ ਉਸ ਦੇ ਪਤੀ ਅਰੁਣ ਕੁਮਾਰ ਤੋਂ ਪੁੱਛਗਿੱਛ ਕੀਤੀ ਸੀ। ਆਸਟਰੇਲੀਆ ਪੁੱਜਣ ਤੋਂ ਬਾਅਦ ਪ੍ਰਭਾ ਦੇ ਫਲੈਟ ਵਿੱਚ ਰਹਿੰਦੀ ਔਰਤ ਨੇ ਵੀ ਅਰੁਣ ਨਾਲ ਗੱਲਬਾਤ ਕੀਤੀ ਹੈ ਅਤੇ ਇਕ ਮੁਕਾਮੀ ਟੀਵੀ ਸਟੇਸ਼ਨ ਨੇ ਇਸ ਬਾਰੇ ਰਿਪੋਰਟ ਦਿੱਤੀ ਹੈ। ਔਰਤ ਦਾ ਕਹਿਣਾ ਸੀ ਕਿ ਉਸ ਨੇ (ਪ੍ਰਭਾ) ਨੇ ਉਸ (ਕਾਤਲ) ਨੂੰ ਉਸ ਦੇ ਵੱਲ ਆਉਂਦਿਆਂ ਦੇਖਿਆ ਸੀ ਤੇ ਫੇਰ ਉਹ ਉਸ ਦੇ ਕੋਲੋਂ ਲੰਘ ਗਿਆ ਤੇ ਫਿਰ ਅਚਾਨਕ ਉਹ ਚਿਲਾਈ। ਮੈਨੂੰ ਨਾ  ਮਾਰੋ, ਮੈਂ ਤੇਰੀ ਹਰ ਗੱਲ ਮੰਨਾਂਗੀ।’ ਫਿਰ ਉਸ ਨੇ ਆਪਣੀ ਬੋਲੀ ਵਿੱਚ ਆਖਿਆ, ਉਸ ਨੇ ਮੇਰੇ ਚਾਕੂ ਮਾਰਿਆ, ਉਸ ਨੇ ਮੇਰੇ ਚਾਕੂ ਮਾਰਿਆ।’’
ਪ੍ਰਭਾ ਦੀ ਸਹੇਲੀ ਨੇ ਆਪਣੀ ਪਛਾਣ ਜ਼ਾਹਰ ਨਾ ਕਰਦਿਆਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੁਲੀਸ ਨੂੰ ਸੁਰਾਗ ਲੱਭਣ ’ਚ ਸਹਿਯੋਗ ਦੇਣ।
ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਰਿਪੋਰਟਾਂ ਆਈਆਂ ਹਨ ਕਿ ਇਸ ਪੱਖ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਪ੍ਰਭਾ ਦੇ ਕਤਲ ਦਾ ਪਿਛਲੇ ਸਾਲ ਸਿਡਨੀ ਦੇ ਪੱਛਮੀ ਖੇਤਰ ਵਿੱਚ ਹੋਏ ਜਿਨਸੀ ਹਮਲਿਆਂ ਨਾਲ ਕੋਈ ਸਬੰਧ ਸੀ। ਹੋਮੀਸਾਈਡ ਸਕੁਐਡ ਦੇ ਮੁਖੀ ਡਿਟੈਕਟਿਵ ਸਪੁਰਡੈਂਟ ਮਾਈਕਲ ਵਿਲਿੰਗ ਦਾ ਇਹ ਬਿਆਨ ਆਇਆ ਹੈ ਕਿ ਪੁਲੀਸ ਅਰੁਣ ਕੁਮਾਰ ਤੋਂ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਉਸ ਦੀ ਆਪਣੀ ਪਤਨੀ ਨਾਲ ਆਖਰੀ ਸਮੇਂ ਕੀ ਗੱਲਬਾਤ ਹੋਈ ਸੀ।
ਉਨ੍ਹਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਇਲਾਕੇ ਵਿੱਚ ਹਾਲੀਆ ਮਹੀਨਿਆਂ ਦੌਰਾਨ ਹੋਈਆਂ ਵਾਰਦਾਤਾਂ ਦੀ ਵੀ ਘੋਖ ਕੀਤੀ ਗਈ ਹੈ। ਸ੍ਰੀ ਵਿਲਿੰਗ ਨੇ ਕਿਹਾ, ‘ਮੇਰਾ ਖਿਆਲ ਹੈ ਕਿ ਕੁਝ ਸਾਲਾਂ ਤੋਂ ਉੱਥੇ (ਪੈਰਾਮੈਟਾ ਪਾਰਕ) ਵਿੱਚ ਕਈ ਵਾਰਦਾਤਾਂ ਹੋਈਆਂ ਹਨ।’ ਅਸੀਂ ਜਾਂਚ ਦੀ ਲੜੀ ਵਜੋਂ ਉਨ੍ਹਾਂ ’ਤੇ ਵੀ ਨਜ਼ਰ ਮਾਰਾਂਗੇ।’’

Facebook Comment
Project by : XtremeStudioz