Close
Menu

ਪ੍ਰਭੂਦੇਵਾ ਕਾਫੀ ਸਖਤੀ ਨਾਲ ਕੰਮ ਲੈਂਦੇ ਹਨ : ਸ਼ਾਹਿਦ ਕਪੂਰ

-- 15 October,2013

ਮੁੰਬਈ- ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਸ਼ਾਹਿਦ ਕਪੂਰ ਦਾ ਕਹਿਣਾ ਹੈ ਕਿ ਪ੍ਰਭੂਦੇਵਾ ਬਤੌਰ ਨਿਰਦੇਸ਼ਕ ਕਲਾਕਾਰਾਂ ਨਾਲ ਸਖਤੀ ਨਾਲ ਕੰਮ ਲੈਂਦੇ ਹਨ। ਸ਼ਾਹਿਦ ਕਪੂਰ ਨੇ ਪ੍ਰਭੂਦੇਵਾ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਆਰ. ਰਾਜਕੁਮਾਰ’ ਵਿਚ ਕੰਮ ਕੀਤਾ ਹੈ। ਸ਼ਾਹਿਦ ਕਪੂਰ ਨੇ ਕਿਹਾ, ”ਜਦੋਂ ਤੱਕ ਪ੍ਰਭੂਦੇਵਾ ਨੇ ਮੈਨੂੰ ਡਾਂਸ ਨਹੀਂ ਕਰਾਇਆ ਸੀ ਉਦੋਂ ਤੱਕ ਮੈਂ ਆਪਣੇ ਆਪ ਨੂੰ ਬਿਹਤਰ ਡਾਂਸਰ ਸਮਝਦਾ ਸੀ। ਸਿਹਤ ਖਰਾਬ ਰਹਿਣ ਦੇ ਬਾਵਜੂਦ ਪ੍ਰਭੂਦੇਵਾ ਨੇ ਮੈਨੂੰ ਡਾਂਸ ਦੀ ਰਿਹਰਸਲ ਘੰਟਿਆਂ ਤੱਕ ਕਰਵਾਈ ਅਤੇ ਮੈਂ ਥੱਕ ਕੇ ਚੂਰ ਹੋ ਗਿਆ।
ਸ਼ਾਹਿਦ ਕਪੂਰ ਨੇ ਕਿਹਾ, ”ਪ੍ਰਭੂਦੇਵਾ ਐਕਸ਼ਨ ਅਤੇ ਡਾਂਸ ਦ੍ਰਿਸ਼ਾਂ ਵਿਚ ਕਾਫੀ ਮਿਹਨਤ ਕਰਾਉਂਦੇ ਹਨ। ਉਹ ਇਕ ਹੋਣਹਾਰ ਸ਼ਖਸ ਹਨ ਅਤੇ ਕੰਮ ਦੇ ਪ੍ਰਤੀ ਬੇਹੱਦ ਸਖਤ ਹਨ। ਪ੍ਰਭੂਦੇਵਾ ਨਾਲ ਇਸ ਫਿਲਮ ਵਿਚ ਕੰਮ ਕਰ ਕੇ ਮੈ ਕਾਫੀ ਖੁਸ਼ ਹਾਂ। ਜ਼ਿਕਰਯੋਗ ਹੈ ਕਿ ਪ੍ਰਭੂਦੇਵਾ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ ‘ਆਰ. ਰਾਜਕੁਮਾਰ’ ਵਿਚ ਸ਼ਾਹਿਦ ਕਪੂਰ ਦੇ ਇਲਾਵਾ ਸੋਨਾਕਸ਼ੀ ਸਿਨਹਾ ਦੀ ਵੀ ਅਹਿਮ ਭੂਮਿਕਾ ਹੈ।

 
Facebook Comment
Project by : XtremeStudioz