Close
Menu

ਪ੍ਰਭੂਦੇਵਾ ਨਾਲ ਕੰਮ ਕਰੇਗੀ ਸ਼੍ਰੀਦੇਵੀ

-- 10 August,2013

sridevi-deva-box iamge_4794

ਮੁੰਬਈ- ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਇਨ੍ਹਾਂ ਦਿਨੀਂ ਇਕ ਫਿਲਮ ਦੀ ਕਹਾਣੀ ਪੜ੍ਹਨ ਵਿਚ ਰੁੱਝੀ ਹੋਈ ਹੈ। ਜੇਕਰ ਉਨ੍ਹਾਂ ਨੂੰ ਇਹ ਫਿਲਮ ਪਸੰਦ ਆਉਂਦੀ ਹੈ ਤਾਂ ਉਹ ਡਾਇਰੈਕਟਰ-ਕੋਰੀਓਗ੍ਰਾਫਰ ਪ੍ਰਭੂਦੇਵਾ ਨਾਲ ਕੰਮ ਕਰੇਗੀ। ਇਕ ਪ੍ਰੋਗਰਾਮ ਦੌਰਾਨ ਸ਼੍ਰੀਦੇਵੀ ਤੋਂ ਇਹ ਪੁੱਛੇ ਜਾਣ ‘ਤੇ ਕਿ ਉਹ ਪ੍ਰਭੂਦੇਵਾ ਨਾਲ ਫਿਲਮ ਵਿਚ ਕੰਮ ਕਰ ਰਹੀ ਹੈ, ਉਨ੍ਹਾਂ ਨੇ ਕਿਹਾ, ”ਇਸ ਸਮੇਂ ਮੈਂ ਕਈ ਸਾਰੀਆਂ ਫਿਲਮਾਂ ਦੀਆਂ ਕਹਾਣੀਆਂ ਸੁਣ ਰਹੀ ਹਾਂ। ਪ੍ਰਭੂਦੇਵਾ ਹਮੇਸ਼ਾ ਤੋਂ ਮੇਰੇ ਪਸੰਦੀਦਾ ਡਾਂਸਰ, ਅਭਿਨੇਤਾ ਅਤੇ ਕੋਰੀਓਗ੍ਰਾਫਰ ਰਹੇ ਹਨ। ਜੇਕਰ ਮੌਕਾ ਮਿਲਿਆ ਤਾਂ ਮੈਂ ਉਨ੍ਹਾਂ ਨਾਲ ਜ਼ਰੂਰ ਕੰਮ ਕਰਨਾ ਚਾਹਾਂਗੀ।”
ਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਨੇ 15 ਸਾਲਾਂ ਦੇ ਲੰਬੇ ਸਮੇਂ ਦੇ ਬਾਅਦ ਪਿਛਲੇ ਸਾਲ ਫਿਲਮ ‘ਇੰਗਲਿਸ਼ ਵਿੰਗਲਿਸ਼’ ਤੋਂ ਫਿਲਮਾਂ ਵਿਚ ਵਾਪਸੀ ਕੀਤੀ। ਪਰ ਹੁਣ ਤੱਕ ਉਨ੍ਹਾਂ ਦੀ ਅਗਲੀ ਕਿਸੇ ਫਿਲਮ ਵਿਚ ਕੰਮ ਕਰਨ ਦੀ ਖ਼ਬਰ ਨਹੀਂ ਆਈ ਹੈ। ਪ੍ਰਭੂਦੇਵਾ ਅਤੇ ਸ਼੍ਰੀਦੇਵੀ ਨੂੰ ਇਸ ਸਾਲ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਫਾ) ਐਵਾਰਡਜ਼ ਵਿਚ ਇਕੱਠੇ ਡਾਂਸ ਕਰਦੇ ਹੋਏ ਦੇਖਿਆ ਗਿਆ ਸੀ।

Facebook Comment
Project by : XtremeStudioz