Close
Menu

‘ਪ੍ਰਮਾਣੂ ਸਮਝੌਤਾ ਬਚਾਉਣ ਦੇ ਲਈ ਯੂਰਪ ਨੂੰ ਚੁਕਾਉਣਾ ਹੋਵੇਗਾ ਮੁੱਲ’

-- 20 August,2018

ਤਹਿਰਾਨ— ਈਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਨੇ ਐਤਵਾਰ ਨੂੰ ਕਿਹਾ ਕਿ ਯੂਰਪ ਨੇ ਅਜੇ ਤੱਕ ਇਹ ਨਹੀਂ ਦਿਖਾਇਆ ਹੈ ਕਿ ਪ੍ਰਮਾਣੂ ਸਮਝੌਤਾ ਬਚਾਉਣ ਲਈ ਉਹ ਅਮਰੀਕਾ ਦੀ ਨਜ਼ਰਅੰਦਾਜ਼ੀ ਦੀ ਕੀਮਤ ਚੁਕਾਉਣ ਦਾ ਇੱਛੁਕ ਹੈ। ਜ਼ਰੀਫ ਨੇ ਕਿਹਾ ਕਿ ਯੂਰਪ ਦੀਆਂ ਸਰਕਾਰਾਂ ਨੇ ਨਵੰਬਰ ‘ਚ ਅਮਰੀਕੀ ਪਾਬੰਦੀਆਂ ਦੇ ਦੂਜੇ ਪੜਾਅ ਤੋਂ ਬਾਅਦ ਈਰਾਨ ਦੇ ਨਾਲ ਤੇਲ ਤੇ ਬੈਂਕਿਗ ਸਬੰਧ ਕਾਇਮ ਕਰਨ ਦੇ ਪ੍ਰਸਤਾਵ ਰੱਖੇ ਸਨ।
ਉਨ੍ਹਾਂ ਨੇ ਈਰਾਨ ਦੀ ‘ਯੰਗ ਜਰਨਲਿਸਟ ਕਲੱਬ’ ਵੈੱਬਸਾਈਟ ਨੂੰ ਕਿਹਾ ਕਿ ਇਹ ਪਹਿਲ ‘ਵਿਵਹਾਰਿਕ ਉਪਾਅ ਦੀ ਬਜਾਏ ਉਨ੍ਹਾਂ ਦੇ ਰੁਖ ਦਾ ਬਿਆਨ ਜ਼ਿਆਦਾ ਪ੍ਰਤੀਤ ਹੁੰਦਾ’ ਸੀ। ਜ਼ਰੀਫ ਨੇ ਕਿਹਾ ਕਿ ਉਹ ਅੱਗੇ ਵਧ ਚੁੱਕੇ ਹਨ ਪਰ ਸਾਡਾ ਮੰਨਣਾ ਹੈ ਕਿ ਯੂਰਪ ਅਜੇ ਤੱਕ (ਅਮਰੀਕਾ ਦਾ ਅਸਲ ‘ਚ ਵਿਰੋਧ ਕਰਨ ਦਾ) ਮੁੱਲ ਚੁਕਾਉਣ ਲਈ ਤਿਆਰ ਨਹੀਂ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2015 ‘ਚ ਹੋਏ ਪ੍ਰਮਾਣੂ ਸਮਝੌਤੇ ਤੋਂ ਮਈ ‘ਚ ਹੱਥ ਖਿੱਚ ਲਏ ਸਨ। ਉਨ੍ਹਾਂ ਨੇ ਇਸ ਮਹੀਨੇ ਦੀ ਸ਼ੁਰੂÎਆਤ ‘ਚ ਦੁਬਾਰਾ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਦੂਜੇ ਦੇਸ਼ਾਂ ਨੂੰ ਈਰਾਨ ਨਾਲ ਵਪਾਰ ਕਰਨ ਤੋਂ ਰੋਕਦੀ ਹੈ।

Facebook Comment
Project by : XtremeStudioz