Close
Menu

ਪ੍ਰਵਾਸੀ ਪੰਜਾਬੀਆਂ ਦੇ ਕੇਸਾਂ ਦੀਆਂ ਫਾਈਲਾਂ ਐਨ.ਆਰ.ਆਈ.ਪੁਲਿਸ ਵਿੰਗ ਨੂੰ ਭੇਜਣ ਦੀਆਂ ਹਦਾਇਤਾਂ ਜ਼ਾਰੀ

-- 07 October,2013

ਚੰਡੀਗੜ੍ਹ,7 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਸਾਰੇ ਕੇਸਾਂ ਦੀ ਪੜਤਾਲ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਕੀਤੀ ਜਾਵੇ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਜਾਂਚ ਅਧੀਨ ਕੇਸਾਂ ਦੀਆਂ ਲਿਸਟਾਂ ਪ੍ਰਗਤੀ ਰਿਪੋਰਟ ਸਮੇਤ ਆਈ.ਜੀ.ਪੀ ਐਨ.ਆਰ.ਆਈ ਮਾਮਲਿਆਂ ਨੂੰ ਤੁਰੰਤ ਭੇਜੀਆ ਜਾਣ।
ਇਸ ਸਬੰਧੀ ਸਾਰੇ ਡਵੀਜ਼ਨਲ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਖਤ ਹਦਾਇਤਾਂ ਜ਼ਾਰੀ ਕਰਦਿਆਂ ਆਈ.ਜੀ.ਪੀ ਐਨ.ਆਰ.ਆਈ.ਪੁਲਿਸ ਵਿੰਗ ਸ੍ਰੀਮਤੀ ਗੁਰਪ੍ਰਤਿ ਕੌਰ ਦਿਓ ਨੇ ਦੱਸਿਆ ਕਿ ਸੂਬੇ ਵਿਚ ਪ੍ਰਵਾਸੀ ਪੰਜਾਬੀਆਂ ਸਬੰਧੀ ਇਸ ਸਮੇਂ 120 ਦੇ ਕਰੀਬ ਕੇਸ ਜਾਂਚ ਅਧੀਨ ਹਨ।
ਅਈ.ਜੀ.ਪੀ ਦਿਓ ਨੇ ਕਿਹਾ ਕਿ ਜਿਹੜੇ ਜ਼ਿਲਿਆਂ ਵਿਚ ਹਾਲੇ ਐਨ.ਆਰ.ਆਈ ਥਾਣੇ ਸਥਾਪਤ ਨਹੀਂ ਕੀਤੇ ਗਏ ਜੇਕਰ ਉਨ੍ਹਾਂ ਜ਼ਿਲਿਆਂ ਵਿਚ ਤਫਤੀਸ਼ ਤਸੱਲੀਬਖਸ਼ ਨਾਂ ਪਾਈ ਗਈ ਤਾਂ ਉਹ ਕੇਸ ਵੀ ਅਗਲੇਰੀ ਜਾਂਚ ਲਈ ਐਨ.ਆਰ.ਆਈ ਥਾਣਿਆਂ ਦੇ ਸਪੁੱਰਦ ਕੀਤੇ ਜਾਣਗੇ।
ਆਈ.ਜੀ.ਪੀ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਕੇਸਾਂ ਦੀ ਜਾਂਚ ਨੂੰ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਹੱਲ ਕਰਨ ਲਈ ਜਲਦ ਹੀ ਡੀ.ਆਈ.ਜੀ ਸ੍ਰੀ ਐਲ.ਕੇ ਯਾਦਵ ਜ਼ਿਲ੍ਹਾ ਪੁਲਿਸ ਮੁਖਿਆਂ ਨਾਲ ਮੀਟਿੰਗ ਕਰਨਗੇ ਤਾਂ ਜੋ ਸਭ ਨੂੰ ਨਿਆ ਮਿਲ ਸਕੇ।
ਆਈ.ਜੀ.ਪੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਹਦਾਇਤਾਂ ਜ਼ਾਰੀ ਕੀਤੀਆਂ ਹਨ ਕਿ ਪ੍ਰਵਾਸੀ ਪੰਜਾਬੀਆਂ ਦੇ ਕੇਸ ਨਜਿੱਠਣ ਵਿਚ ਕੋਈ ਵੀ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਸਬੰਧੀ ਜਾਂਚ ਅਧੀਨ ਕੇਸਾਂ ਦੀ ਰਿਪੋਰਟ ਉਪ ਮੁੱਖ ਮੰਤਰੀ ਨਾਲ ਹੋਣ ਵਾਲੀ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਅਗਲੀ ਮੀਟਿੰਗ ਦੇ ਏਜੰਡੇ ਵਿਚ ਸ਼ਾਮਿਲ ਹੋਵੇਗੀ।

ਆਈ ਜੀ.ਪੀ ਗੁਰਪ੍ਰੀਤ ਦਿਓ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਜ਼ਾਦਾਨਾ ਤੌਰ ਤੇ ਐਨ.ਆਰ.ਅਈ ਪਲਿਸ ਵਿੰਗ ਆਈ.ਜੀ ਪੀ ਪੱਧਰ ਦੇ ਪੁਲਿਸ ਅਫਸਰ ਦੇ ਅਧੀਨ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਅਧੀਨ 300 ਪੁਲਿਸ ਅਧਿਕਾਰੀ ਅਤੇ 8 ਜ਼ਿਲ੍ਹਾਂ ਪੁਲਿਸ ਥਾਣੇ ਸਥਾਪਿਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਲਦ ਹੀ 3 ਹੋਰ ਐਨ.ਆਰ.ਆਈ ਥਾਣੇ ਸਥਾਪਿਤ ਕਰਨ ਲਈ ਨੋਟੀਫਿਕੇਸ਼ਨ ਜ਼ਾਰੀ ਕੀਤਾ ਜਾ ਰਿਹਾ ਹੈ ਜਿਸ ਨਾਲ ਇਨ੍ਹਾਂ ਦੀ ਗਿਣਤੀ 11 ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਤਿੰਨ ਸਬਡਵਜਿਨਲ ਪੱਧਰ ਤੇ ਡਿਪਟੀ ਐਸ.ਪੀ ਨੂੰ ਡੀ.ਐਸ.ਪੀ ਐਨ.ਆਰ.ਆਈ ਵਜੋਂ ਤਾਇਨਾਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪ੍ਰਵਾਸੀ ਪੰਜਾਬੀਆਂ ਦੇ ਮਾਮਲਿਆਂ ਨੂੰ ਨਜਿੱਠਣ ਲਈ ਜਲੰਧਰ, ਲੁਧਿਆਣਾ ਅਤੇ ਮੋਗਾ ਵਿਖੇ ਤਾਇਨਾਤ ਕੀਤਾ ਜਾ ਰਿਹਾ ਹੈ।ਉਨ੍ਹਾਂ ਅੱਗੇ ਕਿਹਾ ਕਿ ਉਪ ਮੁੱਖ ਮੰਤਰੀ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਸੂਬੇ ਦੇ 27 ਪੁਲਿਸ ਜ਼ਿਲ੍ਹੇ ਪ੍ਰਵਾਸੀ ਮਾਮਲਿਆਂ ਸਬੰਧੀ ਕੇਸਾਂ ਦੇ ਹੱਲ ਲਈ ਸਿੱਧਾ ਐਨ.ਆਰ.ਆਈ ਥਾਣਿਆਂ ਅਧੀਨ ਕੰਮ ਕਰਨਗੇ ਜਿਸ ਸਬੰਧੀ ਜਲਦ ਹੀ ਸਰਕਾਰੀ ਅਧੀਸੂਚਨਾ ਜਾਰੀ ਕਰ ਦਿੱਤੀ ਜਾਵੇਗੀ।

ਸ੍ਰੀਮਤੀ ਦਿਓ ਨੇ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੇ ਕੇਸਾਂ ਨੂੰ ਪ੍ਰਾਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਐਨ.ਆਰ.ਆਈ ਪਲਿਸ ਵਿੰਗ ਵਿਖੇ ਤਾਇਨਾਤ ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਨੂੰ ਨੋਡਲ ਅਫਸਰ ਲਾਇਆ ਗਿਆ ਹੈ, ਜੋ ਸਿੱਧੇ ਤੌਰ ਤੇ ਏ.ਆਈ.ਜੀ ਅਤੇ ਡੀ.ਆਈ.ਜੀ ਐਨ.ਆਰ.ਈ ਪੁਲਿਸ ਵਿੰਗ ਦੀ ਨਿਗਰਾਨੀ ਹੇਠ ਕੰਮ ਕਰਨਗੇ।

ਆਈ.ਜੀ.ਪੀ ਨੇ ਕਿਹਾ ਕਿ ਐਨ.ਆਰ.ਆਈ ਪੁਲਿਸ ਵਿੰਗ ਨੇ 24 ਘੰਟੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਹੈਲਪਲਾਈਨ ਨੰਬਰ 0091-229543 ਸਥਾਪਿਤ ਕੀਤਾ ਹੈ।ਇਸ ਤੋਂ ਇਲਾਵਾ ਪ੍ਰਵਾਸੀ ਪੰਜਾਬੀ www.nri.pbpolice.com ਤੇ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਲਾÂਵਾ ਵਿਭਾਗ ਨੇ ਸਾਫਟਵੇਆਰ ਤਿਆਰ ਕੀਤਾ ਹੈ ਜਿਸ ਰਾਹੀਂ ਸ਼ਿਕਾਇਤ ਕਰਤਾ ਆਨਲਾਈਨ ਹੀ ਸਮੇਂ ਸਮੇਂ ਆਪਣੀ ਸ਼ਿਕਾਇਤ ਦਾ ਸਟੇਟਸ ਵੀ ਦੇਖ ਸਕਦੇ ਹਨ।

Facebook Comment
Project by : XtremeStudioz