Close
Menu

ਪ੍ਰਵਾਸੀ ਭਾਰਤੀਆਂ ਲਈ ਸਰਕਾਰ ਨੇ ਜਾਰੀ ਕੀਤੀ ‘ਮਦਦ’

-- 22 February,2015

ਨਵੀਂ ਦਿੱਲੀ, ਦੂਰ ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਲਈ ਖੁਸ਼ਖਬਰੀ ਹੈ। ਹੁਣ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਇਕੱਲੇ ਦੁੱਖ ਨਹੀਂ ਸਹਿਣੇ ਪੈਣਗੇ। ਭਾਰਤ ਸਰਕਾਰ ਹਰ ਥਾਂ ਉਨ੍ਹਾਂ ਦੇ ਨਾਲ ਰਹੇਗੀ ਅਤੇ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹੇਗੀ। ਇਸ ਲਈ ਭਾਰਤ ਸਰਕਾਰ ਨੇ ‘ਮਦਦ’ ਨਾਂ ਦਾ ਵੈੱਬ ਪੋਰਟਲ ਜਾਰੀ ਕੀਤਾ ਹੈ। ਇਹ ਪੋਰਟਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਦਿੱਲੀ ਵਿਖੇ ਮੁੱਖ ਦਫਤਰ ਤੋਂ ਜਾਰੀ ਕੀਤਾ। ਇਸ ਦੀ ਮਦਦ ਨਾਲ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਆਪਣੀਆਂ ਸ਼ਿਕਾਇਤਾਂ ਆਨਲਾਈਨ ਪੋਸਟ ਕਰ ਸਕਣਗੇ ਅਤੇ ਅਧਿਕਾਰੀਆਂ ਦੀ ‘ਜਵਾਬਦੇਹੀ ਅਤੇ ਜ਼ਿੰਮੇਵਾਰੀ’ ਹੋਰ ਵੀ ਵੱਧ ਜਾਵੇਗੀ। ਇਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਵਾਸੀ ਭਾਰਤੀਆਂ ਨੂੰ ਆਪਣੀਆਂ ਮੁਸ਼ਕਿਲਾਂ ਦੇ ਹੱਲ ਛੇਤੀ ਮਿਲ ਸਕਣਗੇ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਛੇਤੀ ਬਿਨਾਂ ਕਿਸੇ ਦੇਰੀ ਦੇ ਹੱਲ ਕੀਤੀਆਂ ਜਾ ਸਕਣਗੀਆਂ।
ਉਂਝ ਤਾਂ ਹਰ ਦੇਸ਼ ਵਿਚ ਭਾਰਤ ਦੀ ਅੰਬੈਸੀ ਹੁੰਦੀ ਹੈ, ਜਿੱਥੇ ਪ੍ਰਵਾਸੀ ਭਾਰਤੀ ਆਪਣੀਆਂ ਸ਼ਿਕਾਇਤਾਂ ਅਤੇ ਮੁਸ਼ਕਿਲਾਂ ਬਾਰੇ ਦੱਸ ਸਕਦੇ ਹਨ ਪਰ ਜ਼ਿਆਦਾਤਰ ਪ੍ਰਵਾਸੀ ਇਨ੍ਹਾਂ ਗੱਲਾਂ ਤੋਂ ਅਨਜਾਣ ਹੁੰਦੇ ਹਨ ਜਾਂ ਉੱਥੇ ਤੱਕ ਪਹੁੰਚ ਨਹੀਂ ਕਰ ਸਕਦੇ। ‘ਮਦਦ’ ਪੋਰਟਲ ਦੀ ਮਦਦ ਨਾਲ ਹੁਣ ਇਹ ਕੰਮ ਸੌਖਾ ਹੋ ਜਾਵੇਗਾ। ਇਸ ਪੋਰਟਲ ‘ਤੇ ਤੁਹਾਡੀ ਸ਼ਿਕਾਇਤ ਲਾਲ ਅਤੇ ਹਰੇ ਰੰਗ ਦੇ ਨਾਲ ਸ਼ੋਅ ਹੋਵੇਗੀ, ਜਿਸ ਤੋਂ ਪਤਾ ਲੱਗੇਗਾ ਕਿ ਤੁਹਾਡੀ ਸ਼ਿਕਾਇਤ ਦਾ ਸਟੇਟਸ ਕੀ ਹੈ। ਜੇਕਰ ਤੁਹਾਡੀ ਸ਼ਿਕਾਇਤ ਹਰੇ ਰੰਗ ਦੇ ਨਾਲ ਸ਼ੋਅ ਹੋ ਰਹੀ ਹੈ ਤਾਂ ਉਸ ‘ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜੇਕਰ ਲਾਲ ਰੰਗ ਵਿਚ ਹੈ ਤਾਂ ਇਸ ਦਾ ਮਤਲਬ ਸ਼ਿਕਾਇਤ ਅਜੇ ਵੀ ਪੈਂਡਿੰਗ ਹੈ।

Facebook Comment
Project by : XtremeStudioz