Close
Menu

ਪ੍ਰਵੀਨ ਤਾਂਬੇ ਦੀ ਕਹਾਣੀ ਪ੍ਰੇਰਣਾ ਸਰੋਤ ਹੈ: ਦ੍ਰਾਵਿੜ

-- 27 September,2013

ਜੈਪੁਰ- ਰਾਜਸਥਾਨ ਰਾਇਲਜ਼ ਨੂੰ ਚੈਂਪੀਅਨਜ਼ ਲੀਗ ਟੀ-20 ‘ਚ ਲਗਾਤਾਰ ਉਸ ਦੀ ਦੂਜੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੇਂਦਬਾਜ਼ 41 ਸਾਲਾਂ ਪ੍ਰਵੀਨ ਤਾਂਬੇ ਦੇ ਪ੍ਰਦਰਸ਼ਨ ਦੀ ਕਪਤਾਨ ਰਾਹੁਲ ਦ੍ਰਾਵਿੜ ਨੇ ਪ੍ਰਸ਼ੰਸਾ ਕਰਦੇ ਹੋਏ ਉਸ ਨੂੰ ਪ੍ਰੇਰਣਾ ਸਰੋਤ ਦੱਸਿਆ ਹੈ। ਰਾਜਸਥਾਨ ਰਾਇਲਜ਼ ਨੇ ਬੁੱਧਵਾਰ ਨੂੰ ਹਾਈਵੇਲਡ ਲਾਇਨਜ਼ ਨੂੰ 30 ਦੌੜਾਂ ਨਾਲ ਮਾਤ ਦਿੱਤੀ ਸੀ। ਗਰੁੱਪ-ਏ ‘ਚ ਸਭ ਤੋਂ ਵੱਧ ਅੰਕਾਂ ਦੇ ਨਾਲ ਸਿਖਰ ‘ਤੇ ਮੌਜੂਦ ਰਾਜਸਥਾਨ ਦੇ ਕਪਤਾਨ ਰਾਹੁਲ ਦ੍ਰਾਵਿੜ ਨੇ ਇਸ ਜਿੱਤ ਦਾ ਸਿਹਰਾ ਗੇਂਦਬਾਜ਼ ਤਾਂਬੇ ਨੂੰ ਦਿੰਦੇ ਹੋਏ ਉਸ ਦੀ ਕਹਾਣੀ ਨੂੰ ਪ੍ਰੇਰਣਾ ਸਰੋਤ ਦੱਸਿਆ। ਸਿਰਫ 15 ਦੌੜਾਂ ਦੇ ਕੇ ਚਾਰ ਵਿਕਟਾਂ ਲੈ ਕੇ ਲਾਇਨਜ਼ ਦੀ ਕਮਰ ਤੋੜਨ ਵਾਲੇ 41 ਸਾਲਾਂ ਤਾਂਬੇ ਦੀ ਤਾਰੀਫ ਕਰਦੇ ਹੋਏ ਕਿਹਾ, ‘ਤਾਂਬੇ ਦੀ ਕਹਾਣੀ ਬਹੁਤ ਖਾਸ ਹੈ। ਇਕ ਅਜਿਹਾ ਖਿਡਾਰੀ ਜਿਸ ਨੂੰ ਕਦੇ ਪ੍ਰਥਮ ਸ਼੍ਰੇਣੀ ਕ੍ਰਿਕਟ ‘ਚ ਵੀ ਖੇਡਣ ਦਾ ਮੌਕਾ ਨਹੀਂ ਮਿਲਿਆ ਅਤੇ ਜੋ ਪਿਛਲੇ ਕਈ ਸਾਲਾਂ ਤੋਂ ਕਾਂਗਾ ਲੀਗ ‘ਚ ਮਿਹਨਤ ਕਰ ਰਿਹਾ ਹੈ। ਉਸ ਦੀ ਕਹਾਣੀ ਸਚਮੁੱਚ ਪ੍ਰੇਰਣਾ ਸਰੋਤ ਹੈ।’

Facebook Comment
Project by : XtremeStudioz