Close
Menu

ਪ੍ਰਸ਼ਾਦ ਵਲੋਂ ਭਾਰਤ-ਪਾਕਿ ਵਿਸ਼ਵ ਕੱਪ ਮੈਚ ਦੇ ਬਾਈਕਾਟ ਦੀ ਹਮਾਇਤ

-- 21 February,2019

ਨਵੀਂ ਦਿੱਲੀ, 21 ਫਰਵਰੀ
ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਅੱਜ ਆਖਿਆ ਕਿ ਜਿਹੜੇ ਲੋਕ ਆਉਣ ਵਾਲੇ ਵਿਸ਼ਵ ਕ੍ਰਿਕਟ ਕੱਪ ਵਿਚ ਪਾਕਿਸਤਾਨ ਦੇ ਬਾਈਕਾਟ ਦੀ ਮੰਗ ਕਰ ਰਹੇ ਹਨ ਉਹ ਕੁਝ ਹੱਦ ਤੱਕ ਸਹੀ ਹਨ ਕਿਉਂਕਿ ਪੁਲਵਾਮਾ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਹਾਲਾਤ ਨਾਰਮਲ ਨਹੀਂ ਹਨ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਸ਼ਵ ਕੱਪ ਵਿਚ 16 ਜੂਨ ਨੂੰ ਓਲਡ ਟ੍ਰੈਫਰਡ ਦੇ ਮੈਦਾਨ ’ਤੇ ਨਾਕਆਊਟ ਗੇੜ ਦਾ ਮੁਕਾਬਲਾ ਹੋਣਾ ਹੈ।
ਸ੍ਰੀ ਪ੍ਰਸ਼ਾਦ ਜਿਨ੍ਹਾਂ ਕੋਲ ਸੂਚਨਾ ਅਤੇ ਤਕਨਾਲੋਜੀ ਮੰਤਰਾਲੇ ਦਾ ਚਾਰਜ ਵੀ ਹੈ, ਨੇ ‘ਇੰਡੀਆ ਟੁਡੇ’ ਨਾਲ ਗੱਲਬਾਤ ਕਰਦਿਆਂ ਕਿਹਾ ‘‘ ਮੈਂ (ਕ੍ਰਿਕਟ ਦੇ ਮੁੱਦਿਆਂਂ) ਬਾਰੇ ਕੋਈ ਇਸ ਤੋਂ ਬਿਨਾਂ ਕੋਈ ਟਿੱਪਣੀ ਨਹੀਂ ਕਰ ਸਕਦਾ ਕਿ ਜੋ ਲੋਕ ਕਹਿ ਰਹੇ ਹਨ (ਵਿਸ਼ਵ ਕੱਪ ਵਿਚ ਪਾਕਿਸਤਾਨ ਨਾਲ ਮੈਚ ਦਾ ਬਾਈਕਾਟ ) ਉਨ੍ਹਾਂ ਦੀ ਗੱਲ ਕੁਝ ਹੱਦ ਤੱਕ ਸਹੀ ਹੋ ਸਕਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਫਿਲਮਾਂ ਤੇ ਸੰਮੇਲਨ ਵੀ ਰੱਦ ਕੀਤੇ ਗਏ ਹਨ। ਇਹ ਆਮ ਚੀਜ਼ਾਂ ਹਨ। ਜੇ ਹਾਲਾਤ ਨਾਰਮਲ ਨਹੀਂ ਹਨ ਤਾਂ ਜੱਫੀਆਂ-ਪੱਪੀਆਂ ਦੇ ਸਵਾਲ ਤਾਂ ਰਹਿਣਗੇ।’’ ਉਂਜ, ਉਨ੍ਹਾਂ ਸਿੱਧੇ ਰੂਪ ਵਿਚ ਮੈਚ ਦਾ ਬਾਈਕਾਟ ਕਰਨ ਦੀ ਮੰਗ ਬਾਰੇ ਗੋਲ ਮੋਲ ਜਵਾਬ ਦਿੰਦਿਆਂਂ ਉਨ੍ਹਾਂ ਆਖਿਆ ਕਿ ਇਸ ਬਾਰੇ ਸਥਿਤੀ ਦਾ ਜਾਇਜ਼ਾ ਲੈਣਾ ਅਤੇ ਉਸ ਮੁਤਾਬਕ ਫ਼ੈਸਲਾ ਲੈਣਾ ਬੀਸੀਸੀਆਈ ਅਤੇ ਆਈਸੀਸੀ ਉਪਰ ਨਿਰਭਰ ਕਰਦਾ ਹੈ।
ਸੂਤਰਾਂ ਅਨੁਸਾਰ ਬੀਸੀਸੀਆਈ ਦੇ ਸੀਈਓ ਰਾਹੁਲ ਜੌਹਰੀ ਇਸ ਸਬੰਧੀ ਆਈਸੀਸੀ ਨੂੰ ਚਿੱਠੀ ਲਿਖ ਕੇ ਪਾਕਿਸਤਾਨ ਨੂੰ ਵਿਸ਼ਵ ਕੱਪ ਤੋਂ ਬਾਹਰ ਕਰਨ ਦੀ ਮੰਗ ਕਰਨਗੇ।

Facebook Comment
Project by : XtremeStudioz