Close
Menu

ਪ੍ਰਸਤਾਵ ਖੇਤੀਬਾੜੀ ਅਰਥ ਵਿਵਸਥਾ ਲਈ ਮੌਤ ਦੀ ਘੰਟੀ: ਕੈਪਟਨ

-- 27 February,2015

ਪਟਿਆਲਾ,ਐਫਸੀਆਈ ਵੱਲੋਂ ਰਾਜ ’ਚੋਂ ਕਣਕ ਦੀ ਖ਼ਰੀਦ 50 ਫ਼ੀਸਦੀ ਘਟਾਉਣ ਦੇ ਪ੍ਰਸਤਾਵ ਦਾ ਗੰਭੀਰ ਨੋਟਿਸ ਲੈਂਦਿਆਂ ਲੋਕ ਸਭਾ ’ਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਜਿਹੀ ਕਾਰਵਾਈ ਨਾਲ ਪਹਿਲਾਂ ਤੋਂ ਮੁਸ਼ਕਲ ਹਾਲਾਤ ਦਾ ਸਾਹਮਣਾ ਕਰ ਰਹੀ ਸੂਬੇ ਦੀ ਖੇਤੀਬਾੜੀ ਅਰਥ ਵਿਵਸਥਾ ਲਈ ਮੌਤ ਦੀ ਘੰਟੀ ਦਾ ਕੰਮ ਕਰੇਗਾ। ਉਨ੍ਹਾਂ ਭੌਂ ਪ੍ਰਾਪਤੀ ਕਾਨੂੰਨ ਨੂੰ ਵੀ ਪੇਂਡੂ ਅਰਥਚਾਰੇ, ਕਿਸਾਨ ਤੇ ਮਜ਼ਦੂਰ ਵਰਗ ਲਈ ਘਾਤਕ ਕਰਾਰ ਦਿੱਤਾ ਅਤੇ ਅਜਿਹੀ ਕਾਰਵਾਈ ਰੋਕਣ ਲਈ ਜਾਟ ਮਹਾਂ ਸਭਾ ਵੱਲੋਂ ਪੰਜਾਬ ਵਿੱਚ ਅੰਦੋਲਨ ਵਿੱਢਣ ਦਾ ਐਲਾਨ ਕੀਤਾ। ਇਸ ਤਹਿਤ ਸਾਰੇ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸੱਤਾ ਵਿੱਚ ਅਕਾਲੀ ਦਲ ਦੀ ਭਾਈਵਾਲ ਸਰਕਾਰ ਹੈ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਮਾਮਲਾ ਤੁਰੰਤ ਪ੍ਰਧਾਨ ਮੰਤਰੀ ਕੋਲ ਚੁੱਕ ਕੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਬੁੱਧਵਾਰ ਪਟਿਆਲਾ ਪੁੱਜੇ ਕੈਪਟਨ ਨੇ ਅੱਜ ਕਿਹਾ ਕਿ ਪੰਜਾਬ ਤੇ ਹਰਿਆਣਾ ’ਚੋਂ ਖ਼ਰੀਦ ਰੋਕਣ ਦਾ ਇਹ ਪ੍ਰਸਤਾਵ ਬਹੁਤ ਸਖ਼ਤ ਹੈ। ਉਨ੍ਹਾਂ ਕਿਹਾ ਕਿ ਜੇਕਰ ਜੇਕਰ ਖੁਰਾਕ ਦੇ ਭੰਡਾਰ ਪੂਰੇ ਹਨ, ਤਾਂ ਇਸ ਨੂੰ ਪੈਦਾ ਕਰਨ ਵਾਲੇ ਕਿਸਾਨਾਂ ਨਾਲ ਧੱਕਾ ਨਹੀਂ ਕੀਤਾ ਜਾਣਾ ਚਾਹੀਦਾ ਹੈ।

Facebook Comment
Project by : XtremeStudioz